ਅੰਮ੍ਰਿਤਸਰ – ਕਿਰਪਾਲ ਸਿੰਘ ਬਡੂੰਗਰ ਦੀ ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਐਸਜੀਪੀਸੀ ਦੀ ਸਾਧਾਰਣ ਬੈਠਕ ਵਿੱਚ ਸ਼ਨਿਚਰਵਾਰ ਨੂੰ ਬਡੂੰਗਰ ਨੂੰ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਐਸਜੀਪੀਸੀ ਦੇ ਹੋਰ ਵੀ ਅਹੁਦੇਦਾਰਾਂ ਦੀ ਚੋਣ ਕਰ ਲਈ ਗਈ ਹੈ।
ਜੱਥੇਦਾਰ ਤੋਤਾ ਸਿੰਘ ਨੇ ਕਿਰਪਾਲ ਸਿੰਘ ਬਡੂੰਗਰ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਬੀਬੀ ਜਗੀਰ ਕੌਰ ਨੇ ਇਸ ਦਾ ਸਮੱਰਥਣ ਕੀਤਾ। ਇਸ ਦੌਰਾਨ ਦੋ ਮੈਂਬਰਾਂ ਨੇ ਚੋਣ ਪ੍ਰਕਿਰਿਆ ਤੇ ਇਤਰਾਜ਼ ਪ੍ਰਗਟ ਕੀਤਾ, ਪਰ ਥੋੜੀ ਦੇਰ ਦੇ ਹੰਗਾਮੇ ਤੋਂ ਬਾਅਦ ਸੱਭ ਕੁਝ ਠੀਕ ਹੋ ਗਿਆ। ਬਡੂੰਗਰ ਦੇ ਨਾਮ ਤੇ ਸਰਬਸੰਮਤੀ ਨਾਲ ਮੋਹਰ ਲਗ ਗਈ। ਬਲਦੇਵ ਸਿੰਘ ਕਿਆਮਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਨੂੰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਚਾਵਲਾ ਨੂੰ ਮੁੱਖ ਸਕੱਤਰ ਚੁਣ ਲਿਆ ਗਿਆ।
ਪਿੱਛਲੇ ਲੰਬੇ ਸਮੇਂ ਤੋਂ ਅਵਤਾਰ ਸਿੰਘ ਮੱਕੜ ਹੀ ਐਸਜੀਪੀਸੀ ਦਾ ਪਦ ਸੰਭਾਲ ਰਹੇ ਸਨ। ਬਡੂੰਗਰ ਪਹਿਲਾਂ ਵੀ ਐਸਜੀਪੀਸੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਨੇ ਬਾਦਲ ਦੇ ਕਹਿਣ ਤੇ ਇਸ ਲਈ ਪ੍ਰਧਾਨਗੀ ਛੱਡੀ ਸੀ ਕਿ ਉਸ ਸਮੇਂ ਗੁਰਚਰਨ ਸਿੰਘ ਟੌਹੜਾ ਅਤੇ ਬਾਦਲ ਵਿੱਚ ਸਮਝੌਤਾ ਹੋ ਗਿਆ ਸੀ।