ਨਵੀਂ ਦਿੱਲੀ- ਭਾਰਤ ਦੀ ਮੋਦੀ ਸਰਕਾਰ ਵੱਲੋਂ 8 ਨਵੰਬਰ ਰਾਤ 12 ਵਜੇ ਤੋਂ 1000 ਅਤੇ 500 ਰੁਪੈ ਦੇ ਮੌਜੂਦਾ ਕਰੰਸੀ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਕਰੰਸੀ ਨੋਟਾਂ ਨੂੰ ਹੁਣ ਲੀਗਲ ਮਾਨਤਾ ਨਹੀਂ ਹੋਵੇਗੀ। ਇਸ ਤੋਂ ਇਲਾਵਾ ਬਾਕੀ ਸਾਰੇ ਨੋਟ ਅਤੇ ਸਿੱਕੇ ਲੀਗਲ ਹੋਣਗੇ। ਨਵੇਂ ਨੋਟਾਂ ਦੀ ਵਿਵਸਥਾ ਕਰਨ ਵਿੱਚ ਬੈਂਕਾਂ ਨੂੰ ਅਜੇ ਸਮਾਂ ਲਗੇਗਾ।
ਨਵੰਬਰ 8 ਤੋਂ ਗੈਰਕਾਨੂੰਨੀ ਠਹਿਰਾਏ ਗਏ 1000 ਅਤੇ 500 ਰੁਪੈ ਦੇ ਨੋਟਾਂ ਨੂੰ 10 ਨਵੰਬਰ ਤੋਂ ਲੈ ਕੇ 30 ਦਸੰਬਰ 2016 ਤੱਕ ਬੈਂਕ ਜਾਂ ਫਿਰ ਡਾਕਘਰ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾ ਸਕੇਗਾ। 10 ਤੋਂ 24 ਨਵੰਬਰ ਤੱਕ 4000 ਰੁਪੈ ਤੱਕ ਦੇ ਨੋਟ ਬਦਲੇ ਜਾ ਸਕਣਗੇ। 25 ਨਵੰਬਰ ਤੋਂ 30 ਦਸੰਬਰ ਤੱਕ ਇਸ ਦੀ ਸੀਮਾ ਵਿੱਚ ਵਾਧਾ ਕੀਤਾ ਜਾਵੇਗਾ। ਰੀਜ਼ਰਵ ਬੈਂਕ ਨੇ ਨਵੇਂ ਨੋਟਾਂ ਦੀ ਵਿਵਸਥਾ ਕਰਨ ਲਈ ਕੁਝ ਸਮੇਂ ਦੀ ਮੰਗ ਕੀਤੀ ਹੈ। ਇਸ ਲਈ 9 ਨਵੰਬਰ ਨੂੰ ਪੂਰੇ ਦੇਸ਼ ਵਿੱਚ ਏਟੀਐਮ ਕੰਮ ਨਹੀਂ ਕਰਨਗੇ, ਜਦੋਂ ਕਿ 10 ਨਵੰਬਰ ਨੂੰ ਵੀ ਦੇਸ਼ ਦੇ ਕੁਝ ਹਿੱਸਿਆਂ ਵਿੱਚ ਏਟੀਐਮ ਬੰਦ ਰਹਿ ਸਕਦੇ ਹਨ।
ਆਮ ਨਾਗਰਿਕਾਂ ਦੀ ਜਰੂਰਤ ਨੂੰ ਵੇਖਦੇ ਹੋਏ ਕੁਝ ਸਥਾਨਾਂ ਤੇ 11 ਨਵੰਬਰ ਰਾਤ 12 ਵਜੇ ਤੱਕ 1000 ਅਤੇ 500 ਦੇ ਨੋਟ ਵਰਤੇ ਜਾ ਸਕਣਗੇ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਹ ਨੋਟ ਸਵੀਕਾਰ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਮੈਡੀਕਲ ਸਟੋਰਾਂ ਵਿੱਚ ਵੀ ਡਾ. ਦੀ ਪਰਚੀ ਤੇ 72 ਘੰਟੇ ਤੱਕ ਦਵਾਈ ਖ੍ਰੀਦੀ ਜਾ ਸਕੇਗੀ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਏਅਰਲਾਈਨਜ਼ ਦੇ ਟਿਕਟ ਬੁਕਿੰਗ ਕਾਊਂਟਰਾਂ ਤੇ ਵੀ ਇਹ ਨੋਟ ਸਵੀਕਾਰ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਵਜਨਿਕ ਖੇਤਰ ਵਿੱਚ ਸੀਐਨਜੀ, ਪੈਟਰੋਲ ਅਤੇ ਡੀਜ਼ਲ ਸਟੇਸ਼ਨਾਂ ਤੇ ਵੀ ਇਨ੍ਹਾਂ ਨੂੰ ਸਵੀਕਾਰ ਕੀਤਾ ਜਾਵੇਗਾ।
Atttt