ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚਲ ਰਹੇ ਅੰਤਰ ਕਾਲਜ ਯੁਵਕ ਮੇਲੇ ਦੌਰਾਨ ਵਿਦਿਆਰਥੀਆਂ ਨੇ ਸੰਗੀਤਕ ਅਤੇ ਥੀਏਟਰ ਨਾਲ ਸੰਬੰਧਤ ਆਈਟਮਾਂ ਪੇਸ਼ ਕਰਕੇ ਸਭ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਆਪਣੀਆਂ ਸੰਗੀਤਕ ਕੌਸ਼ਲਤਾਵਾਂ ਦਾ ਪ੍ਰਗਟਾਵਾ ਸੰਗੀਤਕ ਆਈਟਮਾਂ ਰਾਹੀਂ ਕੀਤਾ ਅਤੇ ਅਦਾਕਾਰੀ ਕੌਸ਼ਲਤਾਵਾਂ ਦਾ ਪ੍ਰਗਟਾਵਾ ਮਾਇਮ, ਭੰਡ, ਮਿਮੀਕਰੀ ਅਤੇ ਨਾਟਕ ਰਾਹੀਂ ਕੀਤਾ। ਉਹਨਾਂ ਨੇ ਸਮਾਜ ਦੇ ਅਨੇਕਾਂ ਭਿਆਨਕ ਸਮਾਜਿਕ ਵਿਸ਼ਿਆਂ ਨੂੰ ਛੂਹਿਆ ਅਤੇ ਲੋਕਾਂ ਨੂੰ ਸਾਰੇ ਬੁਰੇ ਕਰਮਾਂ ਦਾ ਤਿਆਗ ਕਰਨ ਲਈ ਕਹਿੰਦਿਆਂ ਸਹੀ ਜੀਵਨ-ਜਾਚ ਸਿੱਖਣ ਦੀ ਪ੍ਰੇਰਨਾ ਵੀ ਦਿੱਤੀ ।
ਡਾ. ਰਾਕੇਸ਼ ਗੁਪਤਾ, ਵਿਦਿਆਰਥੀ ਭਲਾਈ ਅਫ਼ਸਰ, ਵਾਈ ਐਸ ਪਰਮਾਰ, ਯੂਨੀਵਰਸਿਟੀ ਆਫ਼ ਹਾਰਟੀਕਲਚਰ ਅਤੇ ਫੋਰੈਸਟਰੀ, ਨੌਣੀ, ਸੋਲਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਉਹਨਾਂ ਨੇ ਨੌਜਵਾਨਾਂ ਨੂੰ ਰਾਸ਼ਟਰ ਦਾ ਭਵਿੱਖ ਤਾਕੀਦ ਕਰਦਿਆਂ ਵਿਦਿਆਰਥੀਆਂ ਦੁਆਰਾ ਦਿਲ ਛੂਹਣ ਵਾਲੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਅਤੇ ਅਨੁਸਾਸ਼ਨ ਭਰਿਆ ਫ਼ਰਜ਼ ਨਿਭਾਉਣ ਦੀ ਪ੍ਰੇਰਣਾ ਵੀ ਦਿ¤ਤੀ ।
ਡਾ. (ਸ੍ਰੀਮਤੀ) ਰਵਿੰਦਰ ਕੌਰ ਧਾਲੀਵਾਲ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਕਿਹਾ ਕਿ ਇਨਾਮ ਵੰਡ ਸਮਾਰੋਹ 11 ਨਵੰਬਰ ਨੂੰ ਕੀਤਾ ਜਾਵੇਗਾ । ਡਾ. ਓਮ ਗੌਰੀ ਦੱਤ ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ, ਦੂਰਦਰਸ਼ਨ ਕੇਂਦਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਣਗੇ ।
ਨਤੀਜੇ ਇਸ ਪ੍ਰਕਾਰ ਰਹੇ :
ਵੈਸਟਰਨ ਗਰੁੱਪ ਸਾਂਗ : (1) ਕਾਲਜ ਆਫ਼ ਹੋਮ ਸਾਇੰਸ, (2) ਕਾਲਜ ਆਫ਼ ਬੇਸਿਕ ਸਾਇੰਸਜ਼, (3) ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ
ਵੈਸਟਰਨ ਸਾਂਗ ਸੋਲੋ : (1) ਅਮਰਪਾਲ ਸਿੰਘ (ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼) (2) ਬਲੈਸ ਰੋਜ਼ (ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਾਨਲੋਜੀ) (3) ਮਨਕੀਰਤ ਕੌਰ (ਕਾਲਜ ਆਫ਼ ਹੋਮ ਸਾਇੰਸ)
ਗਰੁੱਪ ਸਾਂਗ ਇੰਡੀਅਨ : (1) ਕਾਲਜ ਆਫ਼ ਹੋਮ ਸਾਇੰਸ, (2) ਕਾਲਜ ਆਫ਼ ਐਗਰੀਕਲਚਰ (3) ਕਾਲਜ ਆਫ਼ ਬੇਸਿਕ ਸਾਇੰਸ ਐਂਡ ਹਿਊਮੈਨਟੀਜ਼
ਲਾਈਟ ਵੋਕਲ ਇੰਡੀਅਨ : (1) ਅਮਨਤੀਰਥ ਕੌਰ (ਕਾਲਜ ਆਫ਼ ਹੋਮ ਸਾਇੰਸ), (2) ਰੋਹਿਤ ਸਿੰਘ (ਕਾਲਜ ਆਫ਼ ਐਗਰੀਕਲਚਰ) (3) ਸਾਕਸ਼ੀ (ਕਾਲਜ ਆਫ਼ ਹੋਮ ਸਾਇੰਸ)