ਬਾਨੋਂ ਅੱਜ ਕਾਫ਼ੀ ਉਦਾਸ ਸੀ।
ਭਾਵੇਂ ਉਸ ਦੀ ਰੇੜ੍ਹੀ ਦੇ ਫ਼ਲ ਜ਼ਿਆਦਾ ਵਿਕੇ ਸਨ। ਚੰਗੀ ਵੱਟਤ ਹੋਈ ਸੀ। ਪਰ ਹਰ ਰੋਜ਼ ਵਾਂਗ ਅੱਜ ਉਸ ਨੂੰ ਕਿਸੇ ਦੀ ਤਾਂਘ ਸੀ, ਜੋ ਉਸ ਦਾ ਧਿਆਨ ਰੱਖਦਾ ਅਤੇ ਫ਼ਿਕਰ ਕਰਦਾ ਸੀ। ਹਾਂ, ਸੱਚ ਹੀ ਤਾਂ ਹੈ, ਮੈਨੂੰ ਇੰਤਜ਼ਾਰ ਹੈ ਮੋਹਣ ਬਾਬੂ ਦੇ ਆਉਣ ਦਾ! ਮੇਰੇ ਬੇਟੇ ਜਿੰਨੀ ਹੀ ਉਮਰ ਹੋਣੀ ਹੈ ਉਸ ਦੀ। ਪਰ ਉਸ ਨਾਲ ਰਿਸ਼ਤਾ ਕੀ ਹੈ? ਬੱਸ, ਸ਼ਾਮ ਨੂੰ ਆ ਕੇ ਮੇਰੀ ਰੇੜ੍ਹੀ ‘ਤੇ ਫ਼ਲ ਲੈਣ ਦਾ? ਫ਼ਲ ਖਰੀਦਣ ਵਾਲੇ ਇੱਕ ਗਾਹਕ ਦਾ?? ਉਹ ਚੁੱਪ ਚਾਪ ਸੋਚ ਰਹੀ ਸੀ। ਸੋਚ ਦੌਰਾਨ ਉਸ ਦੇ ਜ਼ਿਹਨ ਵਿਚ ਆਪਣੇ ਪੁੱਤਰ ਵਿਨੋਦ ਦੇ ਕੁਰੱਖ਼ਤ ਬੋਲ ਗੂੰਜੇ, “ਮਾਂ ਤੂੰ ਤਾਂ ਜਾਣਦੀ ਹੈਂ ਕਿ ਉਸ ਦਾ ਸੁਭਾਅ ਹੀ ਕੌੜਾ ਹੈ, ਘਰ ਵਿਚ ਤੂੰ ਸ਼ਾਂਤੀ ਕਿਉਂ ਨੀ ਬਣਾ ਕੇ ਰੱਖਦੀ?” ਤੇ ਬਾਨੋਂ ਬੋਲੀ ਸੀ, “ਬੇਟੇ ਅੱਜ ਮੈਂ ਸਾਰਾ ਕੰਮ ਕੀਤਾ ਘਰ ਵਿਚ। ਮੈਨੂੰ ਆਪਣੀ ਤਬੀਅਤ ਠੀਕ ਨਹੀਂ ਲੱਗੀ, ਤਾਂਹੀਂ ਮਾੜੇ ਜਿਹੇ ਕੰਮ ਨੂੰ ਤੇਰੀ ਵਹੁਟੀ ਨੂੰ ਕਹਿ ਬੈਠੀ, ਬੱਸ….!” ਬਾਨੋਂ ਮਜਬੂਰੀ ਦੀ ਮੂਰਤ ਬਣੀ ਖੜ੍ਹੀ ਸੀ।
“ਤਬੀਅਤ ਨਹੀਂ ਠੀਕ ਤਾਂ ਇਹਨੂੰ ਕਹੋ ਕਿ ਹਸਪਤਾਲ ਜਾ ਕੇ ਪੈ ਜਾਵੇ! ਐਥੇ ਕੀ ਇਹ ਸੁਆਹ ਕਰਦੀ ਹੈ? ਘਰੇ ਬੈਠੀ ਰਹਿੰਦੀ ਐ ਰੋਟੀਆਂ ਦਾ ਖੌਅ, ਵਿਹਲੜ!” ਇੱਕ ਖੂੰਜਿਓਂ ਬਘਿਆੜ੍ਹੀ ਨੂੰਹ ਦੀ ਅਵਾਜ਼ ਬਾਨੋਂ ਦੇ ਕੰਨਾਂ ਨਾਲ ਟਕਰਾਈ, ਤਾਂ ਉਸ ਦੇ ਪੁੱਤਰ ਵਿਨੋਦ ਨੇ ਖਿਝ ਕੇ ਕਿਹਾ, “ਮਾਂ, ਤੂੰ
…