ਚੰਡੀਗੜ੍ਹ – ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੁਆਰਾ ਪੰਜਾਬ ਦੇ ਖਿਲਾਫ਼ ਦਿੱਤੇ ਗਏ ਫੈਂਸਲੇ ਤੋਂ ਬਾਅਦ ਕਾਂਗਰਸ ਦੇ ਸਾਰੇ 42 ਵਿਧਾਇਕਾਂ ਨੇ ਅੱਜ ਅਸਤੀਫ਼ਾ ਦੇ ਦਿੱਤਾ ਹੈ। ਆਜ਼ਾਦ ਵਿਧਾਇਕ ਰਜਨੀਸ਼ ਕੁਮਾਰ ਨੇ ਵੀ ਵਿਧਾਨਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦਿੱਤਾ।
ਕਾਂਗਰਸ ਵਿਧਾਇਕਾਂ ਨੇ ਵਿਧਾਨਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੂੰ ਆਪਣੇ ਅਸਤੀਫ਼ੇ ਸੌਂਪਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਫੈਂਸਲਾ ਮਨਜ਼ੂਰ ਨਹੀਂ ਹੈ। ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ। ਇਸ ਤੋਂ ਪਹਿਲਾਂ ਵਿਧਾਨਸਭਾ ਭਵਨ ਵਿੱਚ ਕਾਂਗਰਸ ਦੇ ਸਾਰੇ ਵਿਧਾਇਕਾਂ ਦੀ ਬੈਠਕ ਹੋਈ ਅਤੇ ਫਿਰ ਵਿਧਾਨਸਭਾ ਦੀ ਸਕੱਤਰ ਨੂੰ ਅਸਤੀਫ਼ਾ ਸੌਂਪਿਆ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਪਾਣੀ ਦੀ ਲੜ੍ਹਾਈ ਵਿੱਚ ਅਸੀਂ ਸਾਰੇ ਇੱਕਜੁੱਟ ਹਾਂ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਉਸ ਸਮੇਂ ਮੌਜੂਦ ਸਨ। ਉਹ ਪਹਿਲਾਂ ਹੀ ਰੋਸ ਵਜੋਂ ਆਪਣੀ ਲੋਕਸਭਾ ਦੀ ਮੈਂਬਰਸਿ਼ੱਪ ਤੋਂ ਅਸਤੀਫ਼ਾ ਦੇ ਚੁੱਕੇ ਹਨ। ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਆਪਣੇ ਅਸਤੀਫ਼ੇ ਵੀਰਵਾਰ ਨੂੰ ਹੀ ਕੈਪਟਨ ਨੂੰ ਸੌਂਪ ਦਿੱਤੇ ਸਨ।