ਬਰਨਾਲਾ, (ਅਕੇਸ਼ ਕੁਮਾਰ) – ਬਰਨਾਲਾ ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਕੇ ਬਲੈਕਮਨੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਆਮ ਜਨਤਾ ਨੂੰ ਰਾਹਤ ਦੇਣ ਲਈ 50 ਦਿਨ ਵਿੱਚ ਪੁਰਾਣੇ 500 ਅਤੇ 1000 ਦੇ ਨੋਟ ਬਦਲਣ ਲਈ ਪ੍ਰਬੰਧ ਕੀਤੇ ਹਨ। ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਤੋਂ ਦੁੱਖੀ ਆਮ ਜਨਤਾ, ਇਮਾਨਦਾਰ ਵਪਾਰੀ ਅਤੇ ਹੋਰ ਵਰਗ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕਰਦੇ ਹੋਏ ਬੈਕਾਂ ਵਿੱਚ ਲਾਈਨਾਂ ਵਿੱਚ ਲੱਗ ਰਹੇ ਹਨ ਅਤੇ ਕੁੱਝ ਦਿਨ ਦੀ ਇਸ ਪਰੇਸ਼ਾਨੀ ਨੂੰ ਵੀ ਝੱਲਣ ਲਈ ਵੀ ਤਿਆਰ ਹਨ ਪਰ ਬਲੈਕਮਨੀ ਵਾਲਿਆ ਨੇ ਕਾਲੇ ਧੰਨ ਨੂੰ ਸਫੇਦ ਕਰਨ ਲਈ ਹੋਰ ਰਾਹ ਲੱਭ ਲਏ ਹਨ। ਜਿੱਥੇ ਉਹਨਾਂ ਵਲੋਂ ਸੋਨੇ ਅਤੇ ਜੇ ਫਾਰਮ ਰਾਹੀ ਆਪਣੀ ਬਲੈਕਮਨੀ ਨੂੰ ਸਫੇਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਰਿਸ਼ਤੇਦਾਰਾਂ ਅਤੇ ਫੈਕਟਰੀਆਂ ਦੇ ਮਾਲਕਾਂ ਰਾਹੀਂ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਭਰੋਸੇਯੋਗ ਸੁਤਰਾਂ ਮੁਤਾਬਕ ਬਰਨਾਲਾ ਅਤੇ ਭਦੌੜ ਵਿੱਚ ਭਾਰੀ ਮਾਤਰਾ ਵਿੱਚ ਬਾਹਰੋ ਬਲੈਕਮਨੀ ਆ ਰਹੀ ਹੈ। ਰਿਸ਼ਤੇਦਾਰਾਂ ਅਤੇ ਭ੍ਰਸਟ ਸਰਕਾਰੀ ਬਾਬੂਆਂ ਦੀ ਇਸ ਬਲੈਕਮਨੀ ਨੂੰ ਸਫੇਦ ਕਰਨ ਲਈ ਭਦੌੜ ਤੋਂ ਬਰਨਾਲੇ ਵਿੱਖੇ ਵਪਾਰੀਆਂ ਨੂੰ ਪੈਸੇ ਦੇਣ ਅਤੇ ਅਡਜਸਟ ਕਰਣ ਲਈ ਫੋਨ ਕੀਤੇ ਜਾ ਰਹੇ ਹਨ। ਨਾ ਤਾਂ ਇਨਕਮ ਟੈਕਸ ਮਹਿਕਮਾ ਨਾ ਹੀ ਪੁਲਿਸ ਪ੍ਰਸ਼ਾਸਨ ਇਸ ਨੂੰ ਰੋਕਨ ਲਈ ਸਰਗਰਮ ਹੈ ਅਤੇ ਧੜਲੇ ਨਾਲ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਜੇਕਰ ਇਨਕਮਟੈਕਸ ਵਿਭਾਗ ਅਤੇ ਪੁਲਿਸ ਰੱਲ ਕੇ ਭਦੌੜ ਅਤੇ ਬਰਨਾਲਾ ਦੀਆਂ ਸੀਮਾਵਾਂ ਤੇ ਚੈਕਿੰਗ ਕਰੇ ਤਾਂ ਲੱਖਾਂ ਕਰੋੜਾਂ ਦੀ ਬਲੈਕਮਨੀ ਕਾਰਾਂ ਵਿੱਚ ਇੱਧਰ ਉਧਰ ਲਜਾਈ ਜਾ ਰਹੀ ਬਾਰਮਦ ਕੀਤੀ ਜਾ ਸਕਦੀ ਹੈ ਜਿਵੇਂ ਕਿ ਕੱਲ੍ਹ ਹੀ ਪੰਜਾਬ ਪੁਲਿਸ ਵਲੋਂ ਮਾਨਸਾ ਵਿਖੇ ਇੱਕ ਗੱਡੀ ‘ਚੋਂ 1 ਕਰੋੜ ਰੁਪਇਆ ਜਬਤ ਕਰਕੇ ਇਨਕਮਟੈਕਸ ਵਿਭਾਗ ਦੇ ਹਵਾਲੇ ਕੀਤਾ ਗਿਆ ਹੈ।
ਇਨਕਮਟੈਕਸ ਵਿਭਾਗ ਲਈ ਇਹ ਧਿਆਨ ਦੇਣ ਯੋਗ ਗੱਲ੍ਹ ਹੈ ਕਿ ਜਿਹੜੇ ਵਪਾਰੀ ਕਰਜਦਾਰ ਸਨ ਉਹਨਾ ਦੇ ਖਾਤਿਆਂ ਵਿੱਚ ਅਚਾਨਕ ਹੀ ਲੱਖਾਂ ਰੁਪਏ ਕਿਥੋਂ ਆ ਗਏ। ਅਜਿਹੇ ਹੀ ਭਦੌੜ ਵਿੱਚ ਕਈ ਵਪਾਰੀਆਂ ਉਪਰ ਲੱਖਾਂ ਦਾ ਕਰਜਾ ਸੀ ਪਰ ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਉਹਨਾਂ ਕੋਲ ਰਾਤੋਂ ਰਾਤ 30-40 ਲੱਖ ਰੁਪਏ ਬਲੈਕਮਨੀ ਆ ਗਈ ਅਤੇ ਇਸ ਬੈਲਕਮਨੀ ਨੂੰ ਖਪਾਉਣ ਲਈ ਉਹਨਾਂ ਵਲੋਂ ਜਿੱਥੇ ਵਪਾਰੀਆਂ ਨੂੰ ਪੇਮੰਟ ਦਿੱਤੀ ਜਾ ਰਹੀ ਹੈ ਉਥੇ ਅਚਾਨਕ ਹੀ ਲੰਮੇ ਸਮੇਂ ਤੋਂ ਖਾਲੀ ਚੱਲ ਰਹੀਆਂ ਲਿਮਿਟਾਂ ਵੀ ਭਰ ਦਿੱਤੀਆਂ ਗਈਆਂ ਹਨ।