ਪੈਰਿਸ, (ਸੁਖਵੀਰ ਸਿੰਘ ਸੰਧੂ) – ਆਈਫਲ ਟਾਵਰ ਦੀਆਂ 1889 ਸਾਲ ਵਿੱਚ ਬਣੀਆਂ ਹੋਈਆਂ ਲੋਹੇ ਦੀਆਂ 2,60 ਮੀਟਰ ਉਚੀਆਂ ਪੌੜੀਆਂ ਦੀ ਅਗਲੇ ਹਫਤੇ ਬੋਲੀ ਹੋ ਰਹੀ ਹੈ। ਇਹ ਪੌੜੀਆਂ ਦਾ ਟੋਟਾ 1983 ਵਿੱਚ ਇੱਕ ਫਰੈਂਚ ਆਦਮੀ ਨੇ ਖਰੀਦ ਲਿਆ ਸੀ।ਕਿਉ ਕਿ ਉਸ ਵਕਤ ਪੌੜੀਆਂ ਨੂੰ ਉਤਾਰ ਕੇ ਆਈਫਲ ਟਾਵਰ ਦੀ ਦੂਸਰੀ ਤੇ ਤੀਸਰੀ ਮੰਜ਼ਲ ਤੇ ਲਿਫਟ ਫਿੱਟ ਕੀਤੀ ਗਈ ਸੀ। ਉਹਨਾਂ ਪੌੜੀਆਂ ਦੇ 9 ਤੋਂ ਦੋ ਮੀਟਰ ਤੱਕ ਦੇ ਲੰਬੇ 24 ਟੁਕੜੇ ਕੀਤੇ ਸਨ।ਜਿਹਨਾਂ ਵਿੱਚੋਂ ਇੱਕ ਇਹ ਹੈ। ਤਿੰਨ ਟੋਟੇ ਫਰਾਂਸ ਦੇ ਮਿਊਜ਼ਮ ਵਿੱਚ ਰੱਖੇ ਹੋਏ ਹਨ। ਬਾਕੀ ਵੀਹ ਟੁਕੜਿਆਂ ਨੂੰ ਉਸ ਵਕਤ ਹੀ ਬੋਲੀ ਲਾ ਕੇ ਵੇਚ ਦਿੱਤਾ ਸੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਹੁਣ ਇਹਨਾਂ ਪੌੜੀਆਂ ਦੀ ਬੋਲੀ 22 ਨਵੰਬਰ ਨੂੰ ਸਵੇਰੇ ਕੂਰ ਆਰਟੀਕਲ ਛਾਜ਼ੇਏਲੀੇਜ਼ੇ ਪੈਰਿਸ ਨੰਬਰ ਅੱਠ ਵਿੱਚ ਹੋ ਰਹੀ ਹੈ।