ਸਵਾਲ ਨਾ ਪੁੱਛੋ,
ਸਵਾਲ ਜ਼ਿੰਦਗੀ ਦੀ ਨਿਸ਼ਾਨੀ ਨੇ,
ਜ਼ਿਹਨੀਅਤ ਤੇ ਜ਼ਮੀਰ ਦੇ
ਹਰਕਤ ਵਿੱਚ ਹੋਣ ਦੇ ਗਵਾਹ;
ਤੇ ਸ਼ਾਸ਼ਕ ਲੲੀ
ਹੈ ਦੁਸ਼ਮਣ
ਹਰ ਹਰਕਤ ਤੇ ਜ਼ਿੰਦਗੀ
ੳੁਸਦੀ ਗੱਦੀ ਦੇ ਵਜੂਦ ਦੀ,
ਅਤੇ ਚੁੱਭਵਾਂ ਰੋੜਾ ਰਾਹ ਦਾ
ੳੁਸਦੀ ਹਕੂਮਤ ਦੀ ਕਾੲਿਮੀ ਦੇ;
ੲੇਸ ਲੲੀ ੳੁਸਦੀ ਹਰ ਤਾਕਤ
ਨਸਲਘਾਤ ਕਰਦੀ ਹੈ ਨਿਰੰਤਰ
ਹਰ ਹਿਲਕੁਲ ਕਰਦੇ
ਅਤੇ ਸਾਹ ਲੈਂਦੇ
ੳੁਬਲਦੇ ਸਵਾਲਾਂ ਦਾ …
ਸਵਾਲ ਨਾ ਪੁੱਛੋ
This entry was posted in ਕਵਿਤਾਵਾਂ.