ਨਾਭਾ – ਪੰਜਾਬ ਦੀ ਬਹੁਤ ਹੀ ਸੁਰੱਖਿਅਤ ਮੰਨੀ ਜਾਂਦੀ ਨਾਭਾ ਜੇਲ੍ਹ ਤੇ 10 ਹੱਥਿਆਰਬੰਦ ਗੈਂਗਸਟਰ ਜੇਲ੍ਹ ਤੇ ਹਮਲਾ ਕਰਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਸਮੇਤ 6 ਹੋਰ ਕੈਦੀਆਂ ਨੂੰ ਲੈ ਕੇ ਫਰਾਰ ਹੋ ਗਏ। ਦੋ ਗੱਡੀਆਂ ਤੇ ਪੁਲਿਸ ਦੀਆਂ ਵਰਦੀਆਂ ਵਿੱਚ ਆਏ ਹੱਥਿਆਰਾਂ ਨਾਲ ਲੈਸ ਅਪਰਾਧੀਆਂ ਨੇ ਐਤਵਾਰ ਸਵੇਰੇ 10 ਵਜੇ ਨਾਭਾ ਜੇਲ੍ਹ ਵਿੱਚ 100 ਤੋਂ ਵੱਧ ਫਾਇਰ ਕੀਤੇ। ਜਿਸ ਸਮੇਂ ਜੇਲ੍ਹ ਤੇ ਹਮਲਾ ਕੀਤਾ ਗਿਆ ਉਸ ਸਮੇਂ ਜੇਲ੍ਹ ਵਿੱਚ ਪੁਲਿਸ ਮੁਲਾਜ਼ਮਾਂ ਦੀ ਸੰਖਿਆ ਵੱਧ ਨਹੀਂ ਸੀ।
ਪੰਜਾਬ ਪੁਲਿਸ ਨੇ 2014 ਵਿੱਚ ਖਾੜਕੂ ਹਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਮਿੰਟੂ ਤੇ ਸੌਦਾ ਸਾਧ ਤੇ ਹਮਲਾ ਕਰਨ ਦਾ ਵੀ ਆਰੋਪ ਹੈ। ਮਿੰਟੂ ਦੇ ਇਲਾਵਾ ਗੁਰਪ੍ਰੀਤ ਸੇਖੋਂ, ਵਿੱਕੀ ਗੌਂਡਰ, ਨੀਟਾ ਦਿਓਲ ਅਤੇ ਵਿਕਰਮਜੀਤ ਵੀ ਫਰਾਰ ਹੋ ਗਏ ਹਨ। ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਿਸ ਨੇ ਦਸੰਬਰ 2015 ਵਿੱਚ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਸੀ। ਵਿੱਕੀ ਖਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਉਸ ਨੇ ਆਪਣੇ ਸਾਥੀਆਂ ਸਮੇਤ ਜਲੰਧਰ ਵਿੱਚ ਪੇਸ਼ੀ ਤੇ ਆਏ ਸੁੱਖਾ ਕਾਹਲਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਗੁਰਪ੍ਰੀਤ ਸੇਖੋਂ ਵੀ ਡਾਨ ਬਣਨਾ ਚਾਹੁੰਦਾ ਸੀ।
ਡੀਜੀਪੀ ਢਿਲੋਂ ਨੇ ਜੇਲ੍ਹ ਤੇ ਹੋਏ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਹਾਈ ਅਲੱਰਟ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਘਟਨਾ ਵਾਲੇ ਸਥਾਨ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਹੈ ਅਤੇ ਫਰਾਰ ਅਪਰਾਧੀਆਂ