ਕੋਲਕਾਤਾ- ਮੋਦੀ ਸਰਕਾਰ ਵੱਲੋਂ ਨੋਟਬੰਦੀ ਲਾਗੂ ਕਰਨ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸੰਸਦ ਅਤੇ ਸੰਸਦ ਤੋਂ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਕਾਰਣ ਸੱਭ ਤੋਂ ਵੱਧ ਕਸ਼ਟ ਆਮ ਜਨਤਾ ਤੇ ਗਰੀਬ ਵਰਗ ਨੂੰ ਹੋ ਰਿਹਾ ਹੈ। ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਨੋਟਬੰਦੀ ਦੇ ਖਿਲਾਫ਼ ਮਾਰਚ ਕੱਢਿਆ ਅਤੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕੀਤੇ।
ਮੁੱਖਮੰਤਰੀ ਮਮਤਾ ਨੇ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਸੌਂਹ ਚੁੱਕਦੀ ਹਾਂ ਕਿ ਮੈਂ ਜਿੰਦਾ ਰਹਾਂ ਜਾਂ ਮਰ ਜਾਵਾਂ ਪਰ ਪ੍ਰਧਾਨਮੰਤਰੀ ਮੋਦੀ ਦੀ ਰਾਜਨੀਤੀ ਸਮਾਪਤ ਕਰਕੇ ਹੀ ਰਹੂੰਗੀ। ‘Today, I am taking pledge that either I’ll die or live but will remove PM Modi from Indian politics: Mamata Banerjee .’ ਉਨ੍ਹਾਂ ਨੇ ਕਿਹਾ ਕਿ ਮੋਦੀ ਆਪਣੇ ਅਚਾਨਕ ਕੀਤੇ ਫੈਂਸਲਿਆਂ ਤੇ ਭਗਵਾਨ ਬਣਨ ਦੀ ਕੋਸਿ਼ਸ਼ ਕਰਦੇ ਹਨ।
ਮਮਤਾ ਨੇ ਕਿਹਾ ਕਿ ਇਸ ਨਾਲ ਬਾਜ਼ਾਰ, ਸਿਨੇਮਾ ਅਤੇ ਹਰ ਵਰਗ ਪ੍ਰਭਾਵਿਤ ਹੋਇਆ ਹੈ ਪਰ ਪ੍ਰਧਾਨਮੰਤਰੀ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਨੋਟਬੰਦੀ ਨਾਲ ਆ ਰਹੀਆਂ ਮੁਸ਼ਕਿਲਾਂ ਕਰਕੇ ਹੁਣ ਤੱਕ 80 ਲੋਕਾਂ ਦੀ ਜਾਨ ਜਾ ਚੁੱਕੀ ਹੈ, ਪਰ ਨਰੇਂਦਰ ਮੋਦੀ ਡੂੰਘੀ ਨੀਂਦ ਸੌਂ ਰਹੇ ਹਨ ਅਤੇ ਕੈਸ਼ ਰਹਿਤ ਅਰਥਵਿਵਸਥਾ ਦੀ ਤਰਫ਼ ਲੈ ਕੇ ਜਾਣ ਤੇ ਭਾਸ਼ਣ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਿਆਦਾਤਰ ਜਨਤਾ ਦੇ ਕੋਲ ਬੈਂਕ ਖਾਤੇ ਹੀ ਨਹੀਂ ਹਨ। ਉਹ ਅਜਿਹੇ ਹਾਲਾਤ ਦਾ ਸਾਹਮਣਾ ਕਿਸ ਤਰ੍ਹਾਂ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਵਾਮ ਦਲਾਂ ਵੱਲੋਂ ਭਾਰਤ ਬੰਧ ਦਾ ਐਲਾਨ ਕੀਤਾ ਗਿਆ ਸੀ ਪਰ ਕਾਂਗਰਸ ਅਤੇ ਤ੍ਰਿਣਮੂਲ ਵਰਗੀਆਂ ਪਾਰਟੀਆਂ ਨੇ ਭਾਰਤ ਬੰਦ ਦੀ ਜਗ੍ਹਾ ਵਿਰੋਧ ਨੂੰ ਤਰਜੀਹ ਦਿੱਤੀ ਹੈ। ਕਾਂਗਰਸ ਨੇ ਇਸਹ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਭਾਰਤ ਬੰਦ ਨਹੀਂ ਬਲਿਕ ‘ਜਨਾਕਰੋਸ਼ ਦਿਵਸ’ ਬੁਲਾਇਆ ਹੈ। ਕਾਂਗਰਸ ਨੇਤਾ ਨਬੀ ਆਜਾਦ ਨੇ ਕਿਹਾ ਕਿ ਅਸਾਂ ਭਾਰਤ ਬੰਦ ਦਾ ਐਲਾਨ ਨਹੀਂ ਕੀਤਾ, ਕਿਉਂਕਿ ਇਸ ਨਾਲ ਲੋਕਾਂ ਨੂੰ ਕਠਿਨਾਈ ਹੁੰਦੀ ਹੈ।