ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦਾ ਹਾਲ ਹੀ ਵਿੱਚ ਦਿੱਤਾ ਗਿਆ ਨਵਾਂ ਬਿਆਨ ਵਰਲਡ ਦੇ ਕਈ ਦੇਸ਼ਾਂ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ‘ਬਾਏ ਅਮੈਰਿਕਨਸ ਐਂਡ ਹਾਇਰ ਅਮੈਰਿਕਨਸ’ ਦੇ ਸਿਧਾਂਤ ਤੇ ਚਲੇਗੀ। ਟਰੰਪ ਦਾ ਇਹ ਬਿਆਨ ਆਈਟੀ ਕੰਪਨੀਆਂ ਦੇ ਲਈ ਕਠਿਨਾਈ ਪੈਦਾ ਕਰ ਸਕਦਾ ਹੈ।
ਡੋਨਲਡ ਟਰੰਪ ਨੇ ਬੁੱਧਵਾਰ ਨੂੰ ਵਿਸਕਾਨਸਨ ਸਟੇਟ ਵਿੱਚ ਆਪਣੇ ਥੈਂਕਯੂ ਟੂਰ ਵਿੱਚ ਕਿਹਾ, ‘ਮੇਰਾ ਪ੍ਰਸ਼ਾਸਨ ਦੋ ਸਿੰਪਲ ਨਿਯਮਾਂ ਦਾ ਪਾਲਣ ਕਰੇਗਾ। ‘ਬਾਏ ਅਮੈਰਿਕਨਸ ਐਂਡ ਹਾਇਰ ਅਮੈਰਿਕਨਸ’। ਅਸੀਂ ਅਜਿਹਾ ਕਰਨ ਜਾ ਰਹੇ ਹਾਂ। ਅਮਰੀਕਾ ਹੁਣ ਤੋਂ ਹੀ ਪਹਿਲਾਂ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਭਾਰਤੀ ਕੰਪਨੀਆਂ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ। ਉਨ੍ਹਾਂ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਤੋਂ ਹੀ ਕੰਪਨੀਆਂ ਨੇ ਅਮਰੀਕੀ ਲੋਕਾਂ ਦੀਆਂ ਜਿਆਦਾ ਭਰਤੀਆਂ ਸ਼ੁਰੂ ਕਰ ਦਿੱਤੀਆਂ ਹਨ।
ਉਨ੍ਹਾਂ ਨੇ ਪਹਿਲਾਂ ਰਹਿ ਚੁੱਕੇ ਨੇਤਾਵਾਂ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਕਈ ਦੇਸ਼ਾਂ ਨਾਲ ਕੀਤੇ ਗਏ ਸਮਝੌਤਿਆਂ ਦੌਰਾਨ ਦੇਸ਼ ਦੇ ਹਿੱਤਾਂ ਨੂੰ ਮਹੱਤਵ ਨਹੀਂ ਦਿੱਤਾ ਗਿਆ। ਟਰੰਪ ਨੇ ਕਿਹਾ, ‘ਮੈਂ ਕੁਝ ਸਮਝੌਤਿਆਂ ਨੂੰ ਵੇਖਦਾ ਹਾਂ ਤਾਂ ਅਜਿਹਾ ਲਗਦਾ ਹੈ ਕਿ ਜਿਸ ਤਰ੍ਹਾਂ ਇਹ ਸਮਝੌਤੇ ਦੂਸਰੇ ਦੇਸ਼ਾਂ ਦੇ ਲਈ ਕੀਤੇ ਗਏ ਹੋਣ। ਇਹ ਸਮਝੌਤੇ ਏਨੇ ਬੁਰੇ ਅਤੇ ਅਪਮਾਨਜਨਕ ਹਨ ਕਿ ਉਨ੍ਹਾਂ ਤੋਂ ਇਹ ਲਗਦਾ ਹੈ ਕਿ ਜਿਵੇਂ ਇਹ ਦੂਸਰੇ ਦੇਸ਼ਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੋਵੇ।’
ਜਨਵਰੀ ਵਿੱਚ ਰਾਸ਼ਟਰਪਤੀ ਦੀ ਗੱਦੀ ਸੰਭਾਲਣ ਵਾਲੇ ਟਰੰਪ ਨੇ ਪੁੱਛਿਆ, ‘ਵਪਾਰ ਦੇ ਮੋਰਚੇ ਤੇ ਸਾਡਾ ਦੇਸ਼ 800 ਅਰਬ ਡਾਲਰ ਦੇ ਸਾਲਾਨਾ ਘਾਟੇ ਵਿੱਚ ੋਂ ਗੁਜ਼ਰ ਰਿਹਾ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਡੀਲਾਂ ਕਿਸ ਨੇ ਕੀਤੀਆਂ। ਹੁਣ ਸਾਨੂੰ ਇਸ ਸਬੰਧੀ ਸੋਚਣਾ ਹੋਵੇਗਾ।’ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਨਾਫਟਾ ਦੇ ਬਾਅਦ ਤੋਂ ਅਮਰੀਕਾ ਨਿਰਮਾਣ ਖੇਤਰ ਵਿੱਚ ਇੱਕ ਤਿਹਾਈ ਜਾਬਾਂ ਗਵਾ ਚੁੱਕਾ ਹੈ।