ਲਖਨਊ – ਭਾਰਤ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਨੂੰ 2-1 ਨਾਲ ਹਰਾ ਕੇ 15 ਸਾਲ ਦੇ ਲੰਬੇ ਸਮੇਂ ਬਾਅਦ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ ਬਣਨ ਦਾ ਗੌਰਵ ਹਾਸਿਲ ਕੀਤਾ। ਭਾਂਵੇ ਦੋਵਾਂ ਟੀਮਾਂ ਵਿੱਚ ਹਾਰ ਜਿੱਤ ਦਾ ਅੰਤਰ ਮਾਮੂ਼ਲੀ ਹੀ ਰਿਹਾ ਪਰ ਫਿਰ ਵੀ ਇਸ ਮੈਚ ਵਿੱਚ ਭਾਰਤ ਦਾ ਪੱਲੜਾ ਭਾਰੀ ਰਿਹਾ।ਇਸ ਤੋਂ ਪਹਿਲਾਂ 2001 ਵਿੱਚ ਅਰਜਨਟਾਈਨਾ ਨੂੰ ਹਰਾ ਕੇ ਇਹ ਖਿਤਾਬ ਹਾਸਿਲ ਕੀਤਾ ਸੀ।
ਭਾਰਤੀ ਟੀਮ ਨੂੰ ਜੇਤੂ ਬਣਾਉਣ ਵਿੱਚ ਗੁਰਜੰਤ ਸਿੰਘ ਅਤੇ ਸਿਮਰਨਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਗੁਰਜੰਟ ਨੇ ਅਠਵੇਂ ਅਤੇ ਸਿਮਰਨਜੀਤ ਨੇ 22ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਨੂੰ 2-0 ਦੀ ਬੜਤ ਦਿਵਾਈ। ਇਸ ਨਾਲ ਭਾਰਤੀ ਖਿਡਾਰੀਆਂ ਦੇ ਹੌਂਸਲੇ ਵੱਧ ਗਏ ਅਤੇ ਟੀਮ ਮਜ਼ਬੂਤ ਸਥਿਤੀ ਵਿੱਚ ਆ ਗਈ। ਜਰਮਨੀ ਦੀ ਟੀੰ ਨੂੰ ਤੀਸਰਾ ਅਤੇ ਅਰਜਨਟਾਈਨਾ ਨੂੰ ਪੰਜਵਾਂ ਸਥਾਨ ਮਿਲਿਆ। ਨੀਦਰਲੈਂਡ ਇਸ ਖੇਡ ਵਿੱਚ ਸਤਵੇਂ ਸਥਾਨ ਤੇ ਰਿਹਾ।