ਪੇਚਿੰਗ – ਭਾਰਤੀ ਟੂਰਿਸਟਾਂ ਨੂੰ ਝੱਟਕਾ ਦਿੰਦੇ ਹੋਏ ਹਾਂਗਕਾਂਗ ਨੇ ਭਾਰਤੀਆਂ ਦੇ ਲਈ ਬਿਨਾਂ ਵੀਜ਼ਾ ਐਂਟਰ ਹੋਣ ਦੀ ਸਹੂਲਤ ਨੂੰ ਵਾਪਿਸ ਲੈ ਲਿਆ ਹੈ। ਹੁਣ ਹਾਂਗਕਾਂਗ ਜਾਣ ਵਾਲੇ ਭਾਰਤੀਆਂ ਨੂੰ ਜਨਵਰੀ ਤੋਂ ਵੀਜ਼ੇ ਸਬੰਧੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਸੱਭ ਚੀਨ ਦੇ ਦਬਾਅ ਕਾਰਣ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਹਾਂਗਕਾਂਗ, ਚੀਨ ਦਾ ਖਾਸ ਐਡਮਨਿਸਟਰੇਟਿਵ ਖੇਤਰ ਹੈ।
ਹਾਂਗਕਾਂਗ ਦੇ ਇਮੀਗਰੇਸ਼ਨ ਵਿਭਾਗ ਨੇ ਮੰਗਲਵਾਰ ਨੂੰ ਆਪਣੀ ਵੈਬਸਾਈਟ ਤੇ ਇਹ ਘੋਸ਼ਣਾ ਕੀਤੀ ਹੈ, ‘ਭਾਰਤੀ ਨਾਗਰਿਕਾਂ ਦੇ ਲਈ ਐਂਟਰ ਹੋਣ ਤੋਂ ਪਹਿਲਾਂ ਪੰਜੀਕਰਣ ਵਿਵਸਥਾ ਨੂੰ 23 ਜਨਵਰੀ 2017 ਤੋਂ ਲਾਗੂ ਕੀਤਾ ਜਾਵੇਗਾ। ਹਾਂਗਕਾਂਗ ਸਪੈਸ਼ਲ ਐਡਮਨਿਸਟਰੇਟਿਵ ਰੀਜਨ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਨਾਗਰਿਕਾਂ ਨੂੰ ਵੀਜ਼ੇ ਦੇ ਲਈ ਅਪਲਾਈ ਕਰਨਾ ਹੋਵੇਗਾ ਅਤੇ ਇਸ ਨੂੰ ਪੂਰਾ ਕਰਨਾ ਹੋਵੇਗਾ। ਜੋ ਭਾਰਤੀ ਨਾਗਰਿਕ ਸਿੱਧੇ ਹਵਾਈ ਮਾਰਗ ਤੋਂ ਆਉਣਗੇ, ਉਹ ਏਅਰਪੋਰਟ ਤੋਂ ਬਾਹਰ ਨਹੀਂ ਜਾਣਗੇ, ਉਨ੍ਹਾਂ ਦੇ ਲਈ ਇਸ ਵੀਜ਼ੇ ਦੀ ਪ੍ਰਕਿਰਿਆ ਦੀ ਜਰੂਰਤ ਨਹੀਂ ਹੋਵੇਗੀ।
ਭਾਰਤੀ ਨਾਗਰਿਕ ਹੁਣ ਤੱਕ ਆਪਣੇ ਲੀਗਲ ਪਾਸਪੋਰਟ ਨਾਲ ਹਾਂਗਕਾਂਗ ਵਿੱਚ ਬਿਨਾਂ ਵੀਜ਼ੇ ਤੋਂ 14 ਦਿਨਾਂ ਤੱਕ ਠਹਿਰ ਸਕਦੇ ਸਨ। ਪਰ ਹੁਣ ਹਾਂਗਕਾਂਗ ਵੱਲੋਂ ਉਠਾਇਆ ਗਿਆ ਇਹ ਕਦਮ ਉਨ੍ਹਾਂ 5 ਲੱਖ ਭਾਰਤੀਆਂ ਲਈ ਇੱਕ ਵੱਡਾ ਝੱਟਕਾ ਹੈ ਜੋ ਬਿਜ਼ਨਸ,ਵਪਾਰ ਅਤੇ ਹਾਲੀਡੇ ਦੇ ਲਈ ਇੱਥੇ ਆਉਂਦੇ ਹਨ। ਹਾਂਗਕਾਂਗ ਨੇ ਇਸ ਸਹੂਲਤ ਨੂੰ ਸਮਾਪਤ ਕਰਨ ਪਿੱਛੇ ਸ਼ਰਣ ਦੀ ਚਾਹਤ ਰੱਖਣ ਵਾਲੇ ਭਾਰਤੀਆਂ ਦੀ ਸੰਖਿਆ ਵਿੱਚ ਹੋ ਰਹੇ ਵਾਧੇ ਨੂੰ ਦੱਸਿਆ ਹੈ।