ਪੱਤਿਆਂ ਨੇ ਛਣ-ਛਣ ਲਾਈ. ਕੰਨ ਧਰ ਕੇ ਸੁਣ ਲੈ।
ਸੱਚ-ਮੁੱਚ ਹੈ ਇਹ ਖ਼ੁਦਾਈ, ਕੰਨ ਧਰ ਕੇ ਸੁਣ ਲੈ।
ਕੁਦਰਤ ਦੇ ਰੰਗ ਨਿਆਰੇ, ਕੋਈ ਪਾ ਨਹੀਂ ਸਕਦਾ,
ਇਸ ਤੋਂ ਨਾ ਲਉ ਜੁਦਾਈ, ਕੰਨ ਧਰ ਕੇ ਸੁਣ ਲੈ।
ਵੱਜਦਾ ਹੈ ਸਾਜ਼ ਸਦਾ ਹੀ, ਧੀਮੀਂ-ਧੀਮੀਂ ਸੁਰ ਦਾ,
ਸੁਣਦੀ ਹੈ ਸਭ ਲੁਕਾਈ , ਕੰਨ ਧਰ ਕੇ ਸੁਣ ਲੈ।
ਝੱਖੜਾਂ ਵਿਚ ਨਾ ਡੋਲੇ, ਘੁੰਢ੍ਹੀ ਨਾ ਦਿਲ ਦੀ ਖ੍ਹੋਲੇ,
ਨਾ ਜਿੰਦ ਉਹਦੀ ਘਬਰਾਈ, ਕੰਨ ਧਰ ਕੇ ਸੁਣ ਲੈ।
ਤੂਫ਼ਾਨਾਂ ਦੇ ਸੰਗ ਯਾਰੀ,ਲਗਦੀ ਹੇ ਬੜੀ ਪਿਆਰੀ ,
ਜਿਹਨਾਂ ਨੇ ਤੋੜ ਨਿਭਾਈ, ਕੰਨ ਧਰ ਕੇ ਸੁਣ ਲੈ।
ਜੋ ਪੱਤਝੜ ਵਿਚ ਨਾ ਮੋਏ ਉਹ ਸਦਾ ਜੀਂਊਂਦੇ ਹੋਏ,
ਇਹ ਜੀਵਨ ਬੜਾ ਇਲਾਹੀ, ਕੰਨ ਧਰ ਕੇ ਸੁਣ ਲੈ।
ਜੇ ਕਾਇਆਨਾਤ ਨਾ ਹੋਵੇ,“ਸੁਹਲ” ਨਾ ਦੁੱਖੜੇ ਰੋਵੇ,
ਇਹ ਬੰਬ ਨਾ ਕਰਨ ਤਬਾਹੀ, ਕੰਨ ਧਰ ਕੇ ਸੁਣ ਲੈ।