ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਂਸਲੇ ਵਿੱਚ ਜਾਤ ਅਤੇ ਧਰਮ ਦੇ ਨਾਮ ਤੇ ਵੋਟ ਮੰਗਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਸੱਤ ਜੱਜਾਂ ਦੇ ਸੰਵਿਧਾਨਿਕ ਬੈਂਚ ਨੇ ਇਹ ਫੈਂਸਲਾ ਤਿੰਨ ਦੇ ਮੁਕਾਬਲੇ ਚਾਰ ਵੋਟਾਂ ਦੇ ਬਹੁਮੱਤ ਦੇ ਆਧਾਰ ਤੇ ਕੀਤਾ।
ਸਰਵਉਚ ਅਦਾਲਤ ਨੇ ਇਹ ਫੈਂਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਡਾ ਸੰਵਿਧਾਨ ਧਰਮ ਨਿਰਪੱਖ ਹੈ। ਸਾਨੂੰ ਇਸ ਦੀ ਪ੍ਰਕਿਰਤੀ ਨੂੰ ਬਣਾਏ ਰੱਖਣਾ ਹੈ। ਉਮੀਦਵਾਰ ਜਾਂ ਏਜੰਟ ਧਰਮ ਦਾ ਇਸਤੇਮਾਲ ਨਹੀਂ ਕਰ ਸਕਦੇ। ਇਸ ਲਈ ਸੁਪਰੀਮ ਕੋਰਟ ਨੇ ਭਾਸ਼ਾ ਅਤੇ ਜਾਤ ਦੇ ਆਧਾਰ ਤੇ ਵੋਟ ਮੰਗਣ ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਚੋਣ ਇੱਕ ਧਰਮ ਨਿਰਪੱਖ ਪ੍ਰਕਿਰਿਆ ਹੈ। ਇਸ ਲਈ ਚੁਣੇ ਗਏ ਉਮੀਦਵਾਰਾਂ ਦੇਕੰਕਾਰ ਵੀ ਧਰਮ ਨਿਰਪੱਖ ਹੋਣੇ ਚਾਹੀਦੇ ਹਨ।
ਅਦਾਲਤ ਨੇ ਇਹ ਵੀ ਕਿਹਾ ਕਿ ਜੇ ਕੋਈ ਉਮੀਦਵਾਰ ਅਜਿਹਾ ਕਰਦਾ ਹੈ ਤਾਂ ਉਹ ਜਨਪ੍ਰਤੀਨਿਧਤਿਵ ਕਾਨੂੰਨ ਦੇ ਤਹਿਤ ਭ੍ਰਿਸ਼ੱਟ ਆਚਾਰ ਮੰਨਿਆ ਜਾਵੇਗਾ। ਕੋਰਟ ਨੇ ਇਹ ਫੈਂਸਲਾ ਹਿੰਦੂਤਵ ਮਾਮਲੇ ਵਿੱਚ ਕੁਝ ਦਰਖਾਸਤਾਂ ਤੇ ਸੁਣਵਾਈ ਕਰਦੇ ਹੋਏ ਸੁਣਾਇਆ। ਸੁਪਰੀਮ ਕੋਰਟ ਦਾ ਇਹ ਫੈਂਸਲਾ ਉਸ ਸਮੇਂ ਆਇਆ ਹੈ ਜਦੋਂ ਕਿ ਜਲਦੀ ਹੀ ਉੱਤਰ ਪ੍ਰਦੇਸ਼, ਪੰਜਾਬ ਅਤੇ ਕੁਝ ਹੋਰ ਰਾਜਾਂ ਵਿੱਚ ਵਿਧਾਨਸਭਾ ਲਈ ਚੋਣਾਂ ਹੋਣ ਜਾ ਰਹੀਆਂ ਹਨ।