ਗੁਲਜ਼ਾਰ ਗਰੁੱਪ ਆਫ਼ ਇਸੀਟਿਚਿਊਟਸ, ਖੰਨਾ ਲੁਧਿਆਣਾ ਵੱਲੋਂ ਅਧਿਆਪਕਾਂ ਨੂੰ ਸਿੱਖਿਆਂ ਜਗਤ ਵਿਚ ਆ ਰਹੇ ਬਦਲਾਵਾਂ ਅਤੇ ਨਵੀਆਂ ਤਕਨੀਕਾਂ ਨਾਲ ਰੂ-ਬਰੂ ਕਰਨ ਦੇ ਮੰਤਵ ਨਾਲ ਇਕ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੂੰ ਸਿੱਖਿਆਂ ਸਬੰਧੀ ਅੱਪ ਟੂ ਡੇਟ ਰਹਿਣ, ਸਿੱਖਿਆਂ ਜਗਤ ਵਿਚ ਆਈਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ, ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਉਨ੍ਹਾਂ ਦੀ ਮਨੋਸਥਿਤੀ ਨੂੰ ਸਮਝਦੇ ਹੋਏ ਸਿੱਖਿਆ ਦੇਣਾ, ਵਿਦਿਆਰਥੀ ਦੇ ਮਨੋਬਲ ਨੂੰ ਬਣਾ ਕੇ ਰੱਖਦੇ ਹੋਏ ਉਸ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਮਾਰਗ ਦਰਸ਼ਕ ਬਣਨ ਜਿਹੇ ਅਹਿਮ ਮੁੱਦੇ ਇਸ ਡਿਵੈਲਪਮੈਂਟ ਪ੍ਰੋਗਰਾਮ ਦਾ ਹਿੱਸਾ ਰਹੇ। ਇਸ ਵਰਕਸ਼ਾਪ ਵਿਚ ਗੁਲਜ਼ਾਰ ਗਰੁੱਪ ਦੇ ਸਭ ਵਿਭਾਗਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਦੀ ਸ਼ੁਰੂਆਤ ਮਸ਼ਹੂਰ ਕਾਰਪੋਰੇਟ ਟਰੇਨਰ ਦਿਲਬਾਗ ਸਿੰਘ ਵੱਲੋਂ ਕੀਤੀ ਗਈ। ਦਿਲਬਾਗ ਸਿੰਘ ਨੇ ਅਧਿਆਪਕਾਂ ਨਾਲ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਕ ਅਧਿਆਪਕ ਲਈ ਬੇਸ਼ੱਕ ਹਰ ਵਿਦਿਆਰਥੀ ਖ਼ਾਸ ਹੁੰਦਾ ਹੈ। ਪਰ ਇਸ ਦੇ ਨਾਲ ਹੀ ਉਸ ਅਧਿਆਪਕ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਹਰ ਵਿਦਿਆਰਥੀ ਦੀ ਮਨੋਸਥਿਤੀ ਨੂੰ ਸਮਝ ਕੇ ਉਸ ਦੀ ਜ਼ਿੰਦਗੀ ਦਾ ਚਾਨਣ ਮੁਨਾਰਾ ਬਣ ਕੇ ਮਾਰਗ ਦਰਸ਼ਕ ਬਣੇ। ਦਿਲਬਾਗ ਸਿੰਘ ਅਨੁਸਾਰ ਅੱਜ ਦੀ ਅਤਿ ਆਧੁਨਿਕ ਦੁਨੀਆਂ ਵਿਚ ਵੀ ਪ੍ਰੋਫੈਸ਼ਨਲ ਕੋਰਸਿਜ਼ ਵਿਦਿਆਰਥੀਆਂ ਆਪਣੀਆਂ ਭਵਿਖ ਦੀਆਂ ਯੋਜਨਾਵਾਂ ਪ੍ਰਤੀ ਉਲਝਣ ਵਿਚ ਹੁੰਦੇ ਹਨ । ਜਦ ਕਿ ਉਨ੍ਹਾਂ ਦੇ ਅਧਿਆਪਕ ਤਜਰਬੇਕਾਰ ਹੁੰਦੇ ਹੋਏ ਉਨ੍ਹਾਂ ਦੀ ਮਨੋਸਥਿਤੀ ਨੂੰ ਸਮਝਦੇ ਹੋਏ ਉਨ੍ਹਾਂ ਦੀਆਂ ਸੋਝ ਦੀਆਂ ਉਲਝਣਾਂ ਨੂੰ ਸੁਲਝਾ ਕੇ ਸਹੀ ਤਰੀਕੇ ਨਾਲ ਗਾਈਡ ਕਰ ਸਕਦੇ ਹਨ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਅਧਿਆਪਕਾਂ ਨਾਲ ਸੰਬੋਧਨ ਹੁੰਦੇ ਹੋਏ ਕਿਹਾ ਕਿ ਪ੍ਰੋਫੈਸ਼ਨਲ ਸਿੱਖਿਆਂ ਹਾਸਿਲ ਕਰਨ ਵਾਲੇ ਵਿਦਿਆਰਥੀ ਲਈ ਉਨ੍ਹਾਂ ਦਾ ਅਧਿਆਪਕ ਇਕ ਅਹਿਮ ਕੜੀ ਹੁੰਦਾ ਹੈ ਜੋ ਕਿ ਉਨ੍ਹਾਂ ਦੀਆਂ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਦੇ ਹੋਏ ਵਿਦਿਆਰਥੀ ਲਈ ਸਫਲ ਜ਼ਿੰਦਗੀ ਦੇ ਰਸਤੇ ਖੋਲ੍ਹਣ ਲਈ ਸਹਾਈ ਹੋ ਸਕਦਾ ਹੈ। ਇਸ ਲਈ ਹਰ ਅਧਿਆਪਕ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਮਾਪਦੰਡਾਂ ਨਾਲ ਅੱਪ ਟੂ ਡੇਟ ਹੁੰਦੇ ਹੋਏ ਹਰ ਵਿਦਿਆਰਥੀ ਨੂੰ ਸਹੀ ਜਾਣਕਾਰੀ ਦੇਣ ਦੇ ਕਾਬਿਲ ਹੋਣਾ ਚਾਹੀਦਾ ਹੈ।ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਅਨੁਸਾਰ ਗੁਲਜ਼ਾਰ ਗਰੁੱਪ ਦੇ ਇਹੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਸਿਰਫ਼ ਅਕੈਡਮਿਕ ਸਿੱਖਿਆਂ ਨਾ ਦੇ ਕੇ ਇਕ ਸਫਲ ਇਨਸਾਨ ਤੇ ਇਕ ਬਿਹਤਰੀਨ ਨਾਗਰਿਕ ਬਣਾਇਆ ਜਾਵੇ। ਇਸ ਵਰਕਸ਼ਾਪ ਰਾਹੀਂ ਵੀ ਅਧਿਆਪਕਾਂ ਨੂੰ ਅਪ ਟੂ ਡੇਟ ਕਰਦੇ ਹੋਏ ਵਧੀਆਂ ਇੰਜੀਨੀਅਰ,ਮੈਨੇਜਰ ਅਤੇ ਉਦਮੀ ਤਿਆਰ ਕਰਨ ਲਈ ਇਕ ਕੋਸ਼ਿਸ਼ ਸੀ ਜੋ ਕਿ ਪੂਰੀ ਤਰਾਂ ਸਫਲ ਰਹੀ। ਇਸ ਦੇ ਨਾਲ ਅਧਿਆਪਕਾਂ ਨੂੰ ਵੀ ਆਪਣੀ ਰੁਝੇਵੇਂ ਭਰੀ ਜ਼ਿੰਦਗੀ ਵਿਚ ਫ਼ੁਰਸਤ ਦੇ ਪਲ ਦਿੰਦੇ ਹੋਏ ਕੁੱਝ ਰੋਚਕ ਖੇਡਾਂ ਵੀ ਕਰਵਾਈਆਂ ਗਈਆਂ।
ਗੁਲਜ਼ਾਰ ਗਰੁੱਪ ਵੱਲੋਂ ਆਯੋਜਿਤ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ‘ਚ ਅਧਿਆਪਕਾਂ ਨਾਲ ਸਿੱਖਿਆਂ ਦੇ ਨਵੇਕਲੇ ਤਰੀਕੇ ਕੀਤੇ ਗਏ ਸਾਂਝੇ
This entry was posted in ਪੰਜਾਬ.