ਲੰਡਨ – ਭਾਰਤ ਦੀ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਦੁਨੀਆਂ ਦੀ ਤੀਸਰੀ ਸੱਭ ਤੋਂ ਖਰਾਬ ਏਅਰਲਾਈਨ ਦਾ ਖਿਤਾਬ ਮਿਲਿਆ ਹੈ। ਕਈ ਪੈਮਾਨਿਆਂ ਨੂੰ ਆਧਾਰ ਬਣਾ ਕੇ ਕੀਤੇ ਗਏ ਸਰਵੇਖਣ ਤੋਂ ਬਾਅਦ ਹੀ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਖਰਾਬ ਏਅਰਲਾਈਨਜ਼ ਵਿੱਚ ਪਹਿਲੇ ਨੰਬਰ ਤੇ ਸੇਹਰਾ ਇਲ-ਅਲ ਏਅਰਲਾਈਨਜ਼ ਅਤੇ ਦੂਸਰੇ ਨੰਬਰ ਤੇ ਆਈਸਲੈਂਡ ਏਅਰਲਾਈਨਜ਼ ਹੈ, ਜਦੋਂ ਕਿ ਸੱਭ ਤੋਂ ਬੈਸਟ ਏਅਰਲਾਈਨ ਨੀਦਰਲੈਂਡ ਦੀ ਕੈਐਲਐਮ ਏਅਰਲਾਈਨਜ਼ ਚੁਣੀ ਗਈ ਹੈ।
ਜਹਾਜ਼ ਕੰਪਨੀ ਫਲਾਈਟਸਟੇਟਸ ਨੇ ਇੱਕ ਸਰਵੇ ਦੇ ਅੰਕੜੇ ਸਰਵਜਨਿਕ ਕਰਦੇ ਹੋਏ ਇਸ ਦਾ ਖੁਲਾਸਾ ਕੀਤਾ ਹੈ। ਇਸ ਕੰਪਨੀ ਦੁਆਰਾ ਹਰ ਸਾਲ ਸੱਭ ਤੋਂ ਬੇਹਤਰ ਅਤੇ ਸੱਭ ਤੋਂ ਖਰਾਬ ਹਵਾਈ ਯਾਤਰਾ ਮੁਹਈਆ ਕਰਵਾਉਣ ਵਾਲੀ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। ਇਹ ਸੂਚੀ ਜਾਰੀ ਕਰਨ ਤੋਂ ਪਹਿਲਾਂ 500 ਦੇ ਕਰੀਬ ਮਾਧਿਅਮ ਦੁਆਰਾ ਅੰਕੜੇ ਇੱਕਠੇ ਕੀਤੇ ਜਾਂਦੇ ਹਨ। ਇਸ ਵਿੱਚ ਹਵਾਈ ਯਾਤਰਾ ਦੀ ਸਮੇਂ ਦੀ ਪਾਬੰਦੀ, ਹਵਾਈ ਜਹਾਜ਼ਾਂ ਦੀ ਸਾਫ਼ ਸਫ਼ਾਈ, ਯਾਤਰੀਆਂ ਨਾਲ ਵਿਵਹਾਰ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਅੰਕੜੇ ਵੀ ਸ਼ਾਮਿਲ ਹਨ।