ਲਖਨਊ – ਬਸਪਾ ਸੁਪਰੀਮੋ ਮਾਇਆਵਤੀ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਂਦਰ ਸਰਕਾਰ, ਖਾਸ ਕਰਕੇ ਪ੍ਰਧਾਨਮੰਤਰੀ ਮੋਦੀ ਤੇ ਜਮ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ 90% ਲੋਕ ਕੰਗਾਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਮੇਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੋਟਬੰਦੀ ਦੀ ਮਾਰ ਨਾਲ ਪ੍ਰਭਾਵਿਤ ਲੋਕ ਅਜੇ ਤੱਕ ਵੀ ਉਭਰ ਨਹੀਂ ਰਹੇ।
ਮਾਇਆਵਤੀ ਨੇ ਕਿਹਾ ਕਿ ਮੇਰੇ ਵਰਕਰ ਮੇਰਾ ਜਨਮਦਿਨ ਸਪਾ ਅਤੇ ਬੀਜੇਪੀ ਦੀ ਤਰ੍ਹਾਂ ਪਾਣੀ ਵਹਾ ਕੇ ਨਹੀਂ ਸਗੋਂ ‘ ਜਨਕਲਿਆਣ ਦਿਵਸ’ ਦੇ ਤੌਰ ਤੇ ਮਨਾਉਂਦੇ ਹਨ। ਉਨ੍ਹਾਂ ਨੇ ਕਿਹਾ, “ ਮੇਰਾ ਜਨਮਦਿਨ ਦੂਸਰਿਆਂ ਦੀ ਤਰ੍ਹਾਂ ਸ਼ਾਹੀ ਅੰਦਾਜ ਵਿੱਚ ਨਹੀਂ ਮਨਾਇਆ ਜਾਂਦਾ।” ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੀਜੇਪੀ ਆਪਣੇ ਪੈਸੇ ਦਾ ਹਿਸਾਬ ਦੇਵੇ। ਉਨ੍ਹਾਂ ਨੇ ਅਮਿਤ ਸ਼ਾਹ ਨੂੰ ਜਾਤੀਵਾਦੀ ਸੋਚ ਦਾ ਮਾਲਿਕ ਦੱਸਿਆ।
ਮੋਦੀ ਸਰਕਾਰ ਤੇ ਪੂੰਜੀਪਤੀਆਂ ਦਾ ਪੱਖ ਲੈਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਕੋਈ ਵੀ ਠੋਸ ਕਦਮ ਨਹੀਂ ਉਠਾ ਰਹੀ, ਸਗੋਂ ਪੂੰਜੀਪਤੀਆਂ ਦੀ ਤਰਫ਼ਦਾਰੀ ਕਰ ਰਹੀ ਹੈ। ਪੂੰਜੀਪਤੀਆਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਸੀਮਾ ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ ਅਤੇ ਮੋਦੀ ਦੇਸ਼ ਨੂੰ ਜਵਾਬ ਨਹੀਂ ਦੇ ਪਾ ਰਹੇ।
ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਰਾਜ ਵਿੱਚ ਦਲਿਤਾਂ ਦਾ ਸੋਸ਼ਣ ਤੇ ਉਤਪੀੜਨ ਵੱਧਿਆ ਹੈ। ਭਾਜਪਾ ਵੋਟਾਂ ਦੇ ਲਈ ਦਲਿਤਾਂ ਨੂੰ ਰਿਝਾਉਣ ਦੇ ਲਈ ਡਾ. ਭੀਮਰਾਵ ਅੰਬੇਦਕਰ ਦਾ ਗੁਣਗਾਨ ਕਰ ਰਹੀ ਹੈ। ਮਾਇਆਵਤੀ ਨੇ ਸਪਾ ਅਤੇ ਕਾਂਗਰਸ ਤੇ ਵੀ ਤਿੱਖੇ ਹਮਲੇ ਕਰਦੇ ਹੋਏ ਮੁੱਖਮੰਤਰੀ ਅਖਿਲੇਸ਼ ਨੂੰ ਵੀ ਦਾਗੀ ਕਰਾਰ ਦਿੱਤਾ।