ਮਹਿੰਦਰ ਸਿੰਘ ਵਾਲੀਆ ਫੋਰਮ ਫਾਰਮ ਕਾਮਨ ਕਾਜ਼ ਨੇ ਭਾਰਤ ਸਰਕਾਰ ਦੇ ਮਾਨਯੋਗ ਪ੍ਰਾਇਮ
ਮਨਿਸਟਰ, ਵਿੱਤ ਮੰਤਰੀ, ਵਿਦੇਸ਼ ਮੰਤਰੀ ਅਤੇ ਯੂਨਿਕ ਅਡੈਂਟੀਫਿਕੇਸ਼ਨ ਅਥਾਰਿਟੀ ਨੂੰ
ਸਨਿਮਰ ਬੇਨਤੀ ਹੈ ਕਿ ਪ੍ਰਵਾਸੀ ਪੈਨਸ਼ਨਰਾਂ ਨੂੰ ਪੈਨਸ਼ਨ ਲੈਣ ਸਮੇਂ ਅਧਾਰ ਕਾਰਡ ਤੋਂ
ਛੋਟ ਦਿੱਤੀ ਜਾਵੇ।
ਅਧਾਰ ਕਾਰਡ ਬਨਾਉਣ ਲਈ ਭਾਰਤ ਜਾਣਾ ਜ਼ਰੂਰੀ ਹੈ। ਬਹੁਤੇ ਭਾਰਤ ਜਾਣ ਤੋਂ ਅਸਮਰਥ ਹਨ।
1. ਕੁੱਝ ਪ੍ਰਵਾਸੀ ਬਹੁਤ ਬਿਰਧ ਹਨ।
2. ਕਈ ਪ੍ਰਵਾਸੀ ਅਧਰੰਗ, ਟੁੱਟੀ ਡਿਸਕ, ਪਾਰਕਿਨਸਨਸ, ਡੈਮੇਨੀਸੀਆ ਆਦਿ ਰੋਗਾਂ
ਨਾਲ ਪੀੜਤ ਹਨ।
3. ਕਈ ਆਰਥਿਕ ਤੌਰ ‘ਤੇ ਅਸਮਰਥ ਹਨ।
4. ਕਈਆਂ ਦੇ ਭਾਰਤ ਵਿਚ ਪੱਕੇ ਐਡਰੈਸ ਨਹੀਂ ਹਨ, ਆਦਿ।
ਸੋ, ਪ੍ਰਵਾਸੀ ਭਾਰਤੀਆਂ ਲਈ ਪੈਨਸ਼ਨ ਲੈਣ ਸਮੇਂ ਅਧਾਰ ਕਾਰਡਾਂ ਤੋਂ ਛੋਟ ਬਹੁਤ ਜ਼ਰੂਰੀ ਹੈ।