ਲਖਨਊ – ਮੁੱਖਮੰਤਰੀ ਅਖਿਲੇਸ਼ ਨੇ ਪਾਰਟੀ ਵਿੱਚ ਸੰਪੂਰਨ ਕਮਾਂਡ ਮਿਲਣ ਤੋਂ ਬਾਅਦ ਸ਼ੁਕਰਵਾਰ ਨੂੰ ਪਾਰਟੀ ਦਫ਼ਤਰ ਤੋਂ 191 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ ਵਿੱਚੋਂ ਮੌਜੂਦਾ ਦੋ ਵਿਧਾਇਕਾਂ ਦਾ ਟਿਕਟ ਕਟ ਦਿੱਤਾ ਗਿਆ ਹੈ ਪਰ ਇਸ ਸੂਚੀ ਵਿੱਚ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਅਖਿਲੇਸ਼ ਨੇ ਚਾਚੇ ਸਿ਼ਵਪਾਲ ਯਾਦਵ ਨਾਲ ਮੱਤਭੇਦ ਦੇ ਬਾਵਜੂਦ ਟਿਕਟ ਦੇ ਦਿੱਤਾ ਹੈ। ਸਿ਼ਵਪਾਲ ਜਸਵੰਤ ਨਗਰ ਤੋਂ ਚੋਣ ਲੜਨਗੇ ਪਰ ਸ਼ਿਵਪਾਲ ਦੇ ਬੇਟੇ ਆਦਿਤਿਆ ਨੂੰ ਟਿਕਟ ਨਹੀਂ ਦਿੱਤੀ ਗਈ। ਅਖਿਲੇਸ਼ ਨੇ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਸ਼ਿਵਪਾਲ ਨੂੰ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ।
ਆਜ਼ਮ ਖਾਨ ਤੇ ਅਖਿਲੇਸ਼ ਖਾਸ ਮਿਹਰਬਾਨ ਹੋਏ ਹਨ, ਉਨ੍ਹਾਂ ਨੂੰ ਪੁੱਤਰ ਅਬਦੁੱਲਾ ਸਮੇਤ ਟਿਕਟਾਂ ਨਾਲ ਨਿਵਾਜਿਆ ਗਿਆ ਹੈ। ਆਜ਼ਮ ਨੂੰ ਰਾਮਪੁਰ ਅਤੇ ਬੇਟੇ ਅਬਦੁੱਲਾ ਨੂੰ ਸਵਾਰ ਤੋਂ ਟਿਕਟ ਦਿੱਤਾ ਗਿਆ ਹੈ। ਮੁਲਾਇਮ ਦੇ ਸਾਂਢੂ ਪ੍ਰਮੋਦ ਗੁਪਤਾ ਅਤੇ ਰਾਮਪਾਲ ਯਾਦਵ ਦਾ ਵੋਟ ਕਟ ਦਿੱਤਾ ਗਿਆ ਹੈ। ਅਮਰ ਦੇ ਕਰੀਬੀ ਮਦਨ ਸਿੰਹ ਚੌਹਾਨ ਨੂੰ ਟਿਕਟ ਦੇ ਦਿੱਤਾ ਗਿਆ ਹੈ। ਮੁਲਾਇਮ ਦੇ ਕਰੀਬੀ ਜਮੀਰ ਉਲਾ ਨੂੰ ਵੀ ਟਿਕਟ ਨਹੀਂ ਮਿਲਿਆ। ਕਾਂਗਰਸ ਅਤੇ ਸਪਾ ਵਿੱਚ ਗਠਬੰਧਨ ਹੋ ਗਿਆ ਹੈ ਅਤੇ ਬਹੁਤ ਜਲਦ ਹੀ ਇਸ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਜਾਵੇਗਾ। ਇਸ ਦੇ ਲਈ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਲਖਨਊ ਪਹੁੰਚ ਰਹੇ ਹਨ।