ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਐਸ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦੇ ਪ੍ਰੋਜੈਕਟ ਤੇ ਦਸਤਖਤ ਕਰਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦੋਵਾਂ ਦੇਸ਼ਾਂ ਦੇ ਨਾਲ ਲਗਦੀ ਸੀਮਾ ਤੇ ਦੀਵਾਰ ਬਣਾਈ ਜਾਵੇਗੀ। ਟਰੰਪ ਨੇ ਘਰੇਲੂ ਸੁਰੱਖਿਆ ਵਿਭਾਗ ਦੇ ਪ੍ਰਸਤਾਵਿਤ ਦੀਵਾਰ ਦੇ ਨਿਰਮਾਣ ਦੇ ਲਈ ਰਾਸ਼ੀ ਜਾਰੀ ਕਰਨ ਦੇ ਆਦੇਸ਼ ਤੇ ਦਸਤਖਤ ਕਰ ਦਿੱਤੇ ਹਨ।
ਵਾਈਟ ਹਾਊਸ ਦੇ ਬੁਲਾਰੇ ਸਪਾਈਸ ਅਨੁਸਾਰ ਦੱਖਣੀ ਸੀਮਾ ਤੇ ਘੁਸਪੈਠੀਆਂ ਨੂੰ ਰੋਕਣ ਅਤੇ ਹਿਰਾਸਤ ਵਿੱਚ ਲੈਣ ਦੇ ਲਈ ਵੱਧ ਜਗ੍ਹਾ ਬਣਾਉਣ ਦੇ ਸਾਧਨਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਅਮਰੀਕਾ ਇੱਕ ਵਾਰ ਫਿਰ ਤੋਂ ਕਾਨੂੰਨ ਦਾ ਉਲੰਘਣ ਕਰਨ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਹਿਰਾਸਤ ਅਤੇ ਉਨ੍ਹਾਂ ਦੇ ਨਿਰਵਾਸਨ ਨੂੰ ਪਹਿਲ ਦਿੱਤੀ ਜਾਵੇਗੀ। ਟਰੰਪ ਨੇ ਚੋਣਾਂ ਤੋਂ ਪਹਿਲਾਂ ਮੈਕਸੀਕੋ ਸੀਮਾ ਤੇ 2000 ਮੀਲ ਲੰਬੀ ਸੀਮਾ ਤੇ ਦੀਵਾਰ ਬਣਾਉਣ ਦੀ ਗੱਲ ਕੀਤੀ ਸੀ। ਇੱਕ ਅਨੁਮਾਨ ਅਨੁਸਾਰ 2014 ਵਿੱਚ ਅਮਰੀਕਾ ਵਿੱਚ 58 ਲੱਖ ਦੇ ਕਰੀਬ ਮੈਕਸੀਕਨ ਪ੍ਰਵਾਸੀ ਸਨ। ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨੀਤੋ ਨੇ ਦੀਵਾਰ ਦੇ ਲਈ ਭੁਗਤਾਨ ਕੀਤੇ ਜਾਣ ਸਬੰਧੀ ਮੰਗ ਨੂੰ ਨਾਮਨਜ਼ੂਰ ਕਰ ਦਿੱਤਾ ਹੈ।
ਮੈਕਸੀਕੋ ਦੀ ਮੌਜੂਦਾ ਸਰਕਾਰ ਦੀ ਵਿਰੋਧੀ ਧਿਰ ਨੇ ਅਗਲੇ ਹਫ਼ਤੇ ਐਨਰਿਕ ਪੇਨਾ ਅਤੇ ਟਰੰਪ ਦੀ ਪ੍ਰਸਤਾਵਿਤ ਮੁਲਾਕਾਤ ਨੂੰ ਕੈਂਸਿਲ ਕਰਨ ਦੀ ਮੰਗ ਕੀਤੀ ਹੈ। ਮੈਕਸੀਕੋ ਦੇ ਵਿਰੋਧੀ ਧਿਰ ਨੇ ਟਰੰਪ ਦੇ ਇਸ ਕਦਮ ਨੂੰ ਮੈਕਸੀਕੋ ਦੇ ਲਈ ਅਪਮਾਨ ਦੀ ਸੰਘਿਆ ਦਿੰਦੇ ਹੋਏ ਮੁਲਾਕਾਤ ਨੂੰ ਕੈਂਸਿਲ ਕਰਨ ਦੀ ਗੱਲ ਕੀਤੀ ਹੈ।