ਨਿਊਯਾਰਕ – ਫਰਾਂਸ ਦੀ ਆਈਰਿਸ ਮਿਟੇਨਾ ਨੇ 65ਵਾਂ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕੀਤਾ ਹੈ। 23 ਸਾਲਾ ਆਈਰਿਸ ਡੈਂਟਿਸਟ ਦੀ ਪੜ੍ਹਾਈ ਕਰ ਰਹੀ ਹੈ। ਇਸ ਪ੍ਰਤੀਯੋਗਿਤਾ ਵਿੱਚ 25 ਸਾਲਾ ਮਿਸ ਹੈਤੀ ਪਹਿਲੀ ਰਨਰਅਪ ਅਤੇ 23 ਸਾਲਾ ਮਿਸ ਕੋਲੰਬੀਆ ਦੂਸਰੀ ਰਨਰਅਪ ਰਹੀ।
ਫਿਲਪੀਨਜ਼ ਦੀ ਸਾਬਕਾ ਮਿਸ ਯੂਨੀਵਰਸ ਪਿਆ ਅਲੋਂਜੋ ਨੇ ਆਈਰਿਸ ਨੂੰ ਇਹ ਤਾਜ ਪਹਿਨਾਇਆ। ਇਸ ਸੁੰਦਰੀ ਨੇ 63 ਸਾਲ ਬਾਅਦ ਇਹ ਖਿਤਾਬ ਜਿੱਤ ਕੇ ਫਰਾਂਸ ਦਾ ਮਾਣ ਵਧਾਂਇਆ ਹੈ। ਆਈਰਿਸ ਨੂ ਨਵੇਂ-ਨਵੇਂ ਫਰਾਂਸੀਸੀ ਖਾਣੇ ਬਣਾਉਣ, ਸਪੋਰਟਸ ਅਤੇ ਦੁਨੀਆਂਭਰ ਵਿੱਚ ਘੁੰਣ ਫਿਰਨ ਦਾ ਸ਼ੌਂਕ ਹੈ।
ਇਸ ਵਾਰ ਦੀ ਇਹ ਮਿਸ ਯੂਨੀਵਰਸ ਦੀ ਪ੍ਰਤੀਯੋਗਿਤਾ ਭਾਰਤ ਦੇ ਲਈ ਖਾਸ ਮਹੱਤਵਪੂਰਣ ਸੀ। ਜਿੱਥੇ ਭਾਰਤ ਦੀ ਰੋਸ਼ਮਿਤਾ ਨੇ ਇਸ ਵਿੱਚ ਹਿੱਸਾ ਲਿਆ, ਤਾਂ ਸੁਸ਼ਮਿਤਾ ਸੇਨ ਇਸ ਸ਼ੋਅ ਦੀ ਜੱਜ ਬਣੀ। ਭਾਰਤੀ ਮੂਲ ਦੀ ਸਿੱਖ ਲੜਕੀ ਕਿਰਨ ਜਸਪਾਲ ਨੇ ਮਲੇਸ਼ੀਆ ਦੀ ਤਰਫੋਂ ਇਸ ਕੰਪੀਟੀਸ਼ਨ ਵਿੱਚ ਭਾਗ ਲਿਆ।