ਭਾਰਤੀ ਅਰਥਵਿਵਸਥਾ ਚੰਗੀ ਸਥਿਤੀ ‘ਚ ਨਹੀਂ ਹੈ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ- ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ। ਕਾਂਗਰਸ ਨੇ ਇੱਕ ਆਰਥਿਕ ਡਾਕੂਮੈਂਟ ਜਾਰੀ ਕਰਕੇ ਇਕਨਾਮਿਕ ਮੋਰਚੇ ਤੇ ਸਰਕਾਰ ਨੂੰ ਘੇਰਨ ਦਾ ਯਤਨ ਕਰਦੇ ਹੋਏ ਕਿਹਾ ਹੈ ਕਿ ਮੋਦੀ ਸਰਕਾਰ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ।

ਡਾ: ਮਨਮੋਹਨ ਸਿੰਘ ਨੇ ਕਿਹਾ, ‘ ਵਰਤਮਾਨ ਵਿੱਚ ਭਾਰਤੀ ਅਰਥਵਿਵਸਥਾ ਚੰਗੀ ਸਥਿਤੀ ਵਿੱਚ ਨਹੀਂ ਹੈ ਅਤੇ ਵਰਤਮਾਨ ਮੋਦੀ ਸਰਕਾਰ ਆਰਥਿਕ ਮੋਰਚੇ ਤੇ ਅਸਫਲ ਸਾਬਿਤ ਹੋਈ ਹੈ।’ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ, ‘ ਅਸੀਂ ਜੋ ਡਾਕੂਮੈਂਟ ਪੇਸ਼ ਕਰ ਰਹੇ ਹਾਂ, ਉਨ੍ਹਾਂ ਵਿੱਚ ਭਾਰਤ ਦੀ ਅਰਥਵਿਵਸਥਾ ਦੀ ਹਾਲਤ ਦੀ ਚਰਚਾ ਕੀਤੀ ਗਈ ਹੈ। ਇਹ ਰਿਪੋਰਟ ਪੂਰੀ ਰੀਸਰਚ ਅਤੇ ਆਰਥਿਕ ਅੰਕੜਿਆਂ ਦੇ ਨਾਲ ਇਹ ਸਾਬਿਤ ਕਰਦੀ ਹੈ ਕਿ ਸਰਕਾਰ ਲੋਕਾਂ ਨੂੰ ਭਰਮ ਵਿੱਚ ਪਾ ਰਹੀ ਹੈ। All PMs&other ministrs in any govt receive repr. frm various captains of industry which is passed on to appropriate authority:Manmohan Singh

ਸਾਬਕਾ ਵਿੱਤ ਮੰਤਰੀ ਚਿਦੰਬਰਮ ਨੇ ਕਿਹਾ, ‘ ਜਿਸ ਤਰ੍ਹਾਂ ਸਰਕਾਰ ਆਪਣੀ ਆਰਥਿਕ ਸਫਲਤਾ ਦੇ ਦਾਅਵੇ ਕਰ ਰਹੀ ਹੈ ਤਾਂ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਨਵੇਂ ਰੁਜ਼ਗਾਰ ਦੇ ਅਵਸਰ ਕਿੱਥੇ ਹਨ? ਨਵਾਂ ਪੂੰਜੀ ਨਿਵੇਸ਼ ਕਿਊਂ ਨਹੀਂ ਆਇਆ? ਬਿਜ਼ਨਸ ਦੀਆਂ ਸੰਭਾਵਨਾਵਾਂ ਕਿਸ ਤਰ੍ਹਾਂ ਵੱਧਣਗੀਆਂ?’ ਉਨ੍ਹਾਂ ਨੇ ਇਹ ਵੀ ਕਿਹਾ, ‘ਯੂਪੀਏ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 7.5% ਦੀ ਔਸਤ ਨਾਲ ਜੀਡੀਪੀ ਗਰੋਥ ਰੇਟ ਬਣਾ ਕੇ ਰੱਖੀ ਸੀ ਅਤੇ 4 ਕਰੋੜ ਦੇ ਕਰੀਬ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਸੀ। ਵਰਤਮਾਨ ਸਰਕਾਰ ਨੂੰ ਸਾਬਕਾ ਸਰਕਾਰ ਨੂੰ ਪਿੱਛੇ ਛੱਡਣਾ ਚਾਹੀਦਾ ਸੀ ਪਰ ਇਨ੍ਹਾਂ ਨੇ ਜੀਡੀਪੀ ਦੇ ਬੇਸ ਈਅਰ ਅਤੇ ਅੰਕੜਿਆਂ ਵਿੱਚ ਹੇਰਫੇਰ ਕਰਕੇ ਜੀਡੀਪੀ ਨੂੰ ਵਧਾ ਕੇ ਵਿਖਾਉਣ ਦਾ ਯਤਨ ਕੀਤਾ ਹੈ। here are no jobs, capital formation is declining, credit growth is the lowest in several decades: P Chidambaram, Former Finance Minister

ਉਨ੍ਹਾਂ ਨੇ ਸਰਕਾਰ ਤੇ ਇਹ ਵੀ ਆਰੋਪ ਲਗਾਇਆ ਕਿ ਪਿੱਛਲੇ ਦੋ ਸਾਲਾਂ ਵਿੱਚ ਆਰਥਿਲ ਗਰੋਥ ਰੇਟ ਅਤੇ ਨਵੇਂ ਰੁਜ਼ਗਾਰ ਪੈਦਾ ਕਰਨ ਦੀ ਦਰ ਲਗਾਤਾਰ ਘੱਟ ਹੋ ਰਹੀ ਹੈ। ਚਿਦੰਬਰਮ ਨੇ ਕਿਹਾ, ‘ ਹਾਲ ਵਿੱਚ ਲੇਬਰ ਬਿਊਰੋ ਨੇ ਦੱਸਿਆ ਹੈ ਕਿ ਪਿੱਛਲੇ ਸਾਲ ਜੁਲਾਈ – ਸਤੰਬਰ ਦੀ ਤਿਮਾਹੀ ਵਿੱਚ ਕੇਵਲ 77,000 ਹੀ ਨਵੇਂ ਰੁਜ਼ਗਾਰ ਪੈਦਾ ਹੋਏ, ਜਿੰਨ੍ਹਾਂ ਵਿੱਚ 50 ਹਜ਼ਾਰ ਰੁਜ਼ਗਾਰ ਸਰਕਾਰੀ ਖੇਤਰ ਦੇ ਸਨ। ਕਰੈਡਿਟ ਗਰੋਥ ਰੇਟ ਵੀ 5% ਦੇ ਹੇਠਲੇ ਪੱਧਰ ਤੇ ਹੈ ਜੋ ਕਿ ਪਿੱਛਲੇ ਕਈ ਦਹਾਕਿਆਂ ਤੋਂ ਘੱਟ ਹੈ।’

 

 

 

 

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>