ਲੁਧਿਆਣਾ – ਅਰਵਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਦੁੱਗਰੀ ਨਹਿਰ ਦੀਆਂ ਟ੍ਰੈਫਿਕ ਲਾਈਟਾਂ ਤੇ ਅੱਜ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਪਿਆਰ ਨਾਲ ਬੇਨਤੀ ਕੀਤੀ ਕਿ ਉਹ ਅੱਗੇ ਤੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਵਾਹਨ ਚਲਾਉਣ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਦੀ ਪ੍ਰਸੰਸਾ ਕਰਦੇ ਹੋਏ ਕਾਲਜ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਰੀਟਿੰਗ ਕਾਰਡ ਦਿੱਤੇ। ਇਸ ਮੌਕੇ ਸੜਕ ਤੇ ਪੈਦਲ ਚੱਲਣ ਵਾਲਿਆ ਨੂੰ ਸੜਕ ਪਾਰ ਕਰਨ ਸਮੇਂ ਦੋਨੇ ਪਾਸੇ ਦੇਖ ਕੇ ਸੜਕ ਪਾਰ ਕਰਨ ਤਾਂ ਜੋ ਦੁਰਘਟਨਾ ਨਾ ਹੋ ਸਕੇ।
ਇਸ ਮੌਕੇ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਜੋਨ 2 ਦੇ ਇੰਚਾਰਜ ਦਿਨੇਸ਼ ਕੁਮਾਰ ਦੇ ਸਹਿਯੋਗ ਨਾਲ ਅਮਨਦੀਪ ਗੋਰਵਰ ਤੇ ਸੁਮੇਦਾ ਕਪਿਲਾ ਦੀ ਅਗਵਾਈ ਵਿਚ ਟ੍ਰੈਫਿਕ ਸਿੰਗਨਲ ਤੇ ਵਾਹਨਾਂ ਚਾਲਕਾਂ ਨੂੰ ਦੁਰਘਟਨਾ ਤੋਂ ਬਚਣ ਲਈ ਦੋ ਪਹੀਆਂ ਵਾਹਨਾਂ ਦੇ ਚਾਲਕਾਂ ਨੂੰ ਹੈਲਮੈਟ ਪਾਉਣ ਦੀ ਅਪੀਲ ਕੀਤੀ ਅਤੇ ਕਾਰ ਚਾਲਕਾਂ ਨੂੰ ਡਰਾਵਿੰਗ ਕਰਦੇ ਸਮੇਂ ਸੀਟ ਬੈਲਟ ਲਗਾਉਣ ਅਤੇ ਮੋਬਾਇਲ ਫੋਨ ਦੀ ਵਰਤੋ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਕਾਲਜ ਵੱਲੋਂ ਰੋਡ ਰੈਗੂਲੇਸ਼ਨ ਦੇ ਨਿਸਮਾਂ ਦੀ ਜਾਣਕਾਰੀ ਦੇਣ ਵਾਲੇ ਗਰੀਟਿੰਗ ਕਾਰਡ ਵੰਡੇ। ਇਸ ਮੌਕੇ ਅਮਨਦੀਪ ਗੋਰਵਰ, ਅਕੁਲ ਪੁਰੀ, ਅਰਚਿਤ ਗੋਇਲ, ਖੇਅਤੀ ਜੈਨ, ਤਨੀਸ਼ਾ ਟੰਡਨ, ਧਾਰਨ ਜੈਨ, ਸੁਮੇਦਾ ਕਪਿਲਾ, ਪ੍ਰਿੰਅਕਾ ਗੁਪਤਾ, ਰਵਨੀਤ ਕੌਰ, ਅਦੀਤੀ ਜੈਨ ਤੋਂ ਇਲਾਵਾ ਅਰਵਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਵਿਦਿਆਰਥੀਆਂ ਤੋਂ ਇਲਾਵਾ ਟ੍ਰੈਫਿਕ ਪੁਲਿਸ ਦੇ ਹੌਲਦਾਰ ਰਾਮ ਪ੍ਰਸ਼ਾਦ, ਮਨਜੀਤ ਸਿੰਘ ਤੇ ਗੁਰਮੀਤ ਸਿੰਘ ਹਾਜ਼ਰ ਸਨ।