ਪਟਨਾ – ਨੋਟਬੰਦੀ ਮਾਮਲੇ ਤੇ ਮੋਦੀ ਦੇ ਪੱਖ ਵਿੱਚ ਬਿਆਨ ਦੇਣ ਵਾਲੇ ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਆਪਣਾ ਸੁਰ ਬਦਲਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਭਾਜਪਾ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਨੋਟਬੰਦੀ ਦੇ ਨਾਲ ਕਿੰਨਾ ਕਾਲਾ ਧੰਨ ਪ੍ਰਾਪਤ ਹੋਇਆ ਹੈ। ਸੀਐਮ ਨਤੀਸ਼ ਨੇ ਇਹ ਸ਼ਬਦ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੀ ਕਿਤਾਬ ‘ਫੇਅਰਲੈਸ ਇਨ ਔਪੋਜੀਸ਼ਨ’ ਦੇ ਰਲੀਜ਼ ਸਮਾਗਮ ਦੌਰਾਨ ਕਹੇ। ਉਨ੍ਹਾਂ ਨੇ ਇਸ ਤੋਂ ਪਹਿਲਾਂ ਇਹ ਵੀ ਕਿਹਾ ਕਿ ਜੇ ਦਿੱਲੀ ਵਿੱਚ ਬਿਹਾਰੀ ਇੱਕ ਦਿਨ ਕੰਮ ਨਾ ਕਰਨ ਦਾ ਸੋਚ ਲੈਣ ਤਾਂ ਦਿੱਲੀ ਥੰਮ ਜਾਵੇਗੀ।
ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਬਿਆਨ ਦਾ ਸਮੱਰਥਨ ਕਰਦੇ ਹੋਏ ਨਤੀਸ਼ ਕੁਮਾਰ ਨੇ ਕਿਹਾ ਕਿ ਮੋਦੀ ਰਾਜ ਵਿੱਚ ਬਦਹਾਲ ਪ੍ਰਸ਼ਾਸਨ ਤਾਂ ਚੱਲ ਹੀ ਰਿਹਾ ਹੈ। ਪਰ ਹੁਣ ਦੇਸ਼ ਦੀ ਜਨਤਾ ਨੂੰ ਮੁੱਦਿਆਂ ਤੋਂ ਭਟਕਾਉਣ ਨਾਲ ਕੰਮ ਨਹੀਂ ਚਲੇਗਾ। ਵਰਨਣ ਯੋਗ ਹੈ ਕਿ ਮੋਦੀ ਵੱਲੋਂ ਆਪਣੀ ਘੱਟੀਆ ਮਾਨਸਿਕਤਾ ਅਤੇ ਛੋਟੀ ਸੋਚ ਦਾ ਇਜ਼ਹਾਰ ਕਰਦੇ ਹੋਏ ਕਈ ਵਾਰ ਬਹੁਤ ਹੀ ਸਾਊ ਅਤੇ ਇਮਾਨਦਾਰ ਪ੍ਰਧਾਨਮੰਤਰੀ ਮਨਮੋਹਨ ਸਿੰਘ ਬਾਰੇ ਭੱਦੀ ਅਤੇ ੳਜੱਡ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ।
ਮੁੱਖਮੰਤਰੀ ਨਤੀਸ਼ ਨੇ ਪਹਿਲੀ ਵਾਰ ਨੋਟਬੰਦੀ ਦੇ ਸਬੰਧ ਵਿੱਚ ਬੋਲਦੇ ਹੋਏ ਮੋਦੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੇ ਹੋਏ ਕਿਹਾ ਕਿ ਹੁਣ ਤਾਂ ਅਸੀਂ ਪੁੱਛ ਹੀ ਸਕਦੇ ਹਾਂ ਕਿ ਕਿੰਨਾ ਕਾਲਾ ਧੰਨ ਆਇਆ ਹੈ ਅਤੇ ਜਾਅਲੀ ਨੋਟਾਂ ਦਾ ਕੀ ਹੋਇਆ। ਉਨ੍ਹਾਂ ਨੇ ਕਿਹਾ ਕਿ ਹੁਣ ਸਵਾਲ ਇਹ ਹੈ ਕਿ ਕਿੰਨਾ ਕਾਲਾ ਧੰਨ ਬਾਹਰ ਆਇਆ ਹੈ ਅਤੇ ਇਹ ਕਿਸ ਹੱਦ ਤੱਕ ਹਿੱਟ ਹੋਆਿ ਹੈ। ਅੱਗੇ ਦਾ ਰੋਡਮੈਪ ਕੀ ਹੈ। ਮੋਦੀ ਨੋਟਬੰਦੀ ਦੇ ਨਾਮ ਤੇ ਝੂਠ ਤੇ ਝੂਠ ਬੋਲ ਕੇ ਹੁਣ ਤੱਕ ਦੇਸ਼ਵਾਸੀਆਂ ਨੂੰ ਗੁੰਮਰਾਹ ਹੀ ਕਰਦਾ ਆ ਰਿਹਾ ਹੈ।
ਇਸ ਤੋਂ ਪਹਿਲਾਂ ਛੱਠ ਪੂਜਾ ਸਮਿਤੀ ਦੁਆਰਾ ਆਯੋਜਿਤ ਸਮਾਗਮ ਵਿੱਚ ਮੁੱਖਮੰਤਰੀ ਨਤੀਸ਼ ਕੁਮਾਰ ਨੇ ਕਿਹਾ ਕਿ ਜੇ ਬਿਹਾਰੀ ਇਕ ਦਿਨ ਕੰਮ ਬੰਦ ਕਰ ਦੇਣ ਤਾਂ ਪੂਰੀ ਦਿੱਲੀ ਰੁਕ ਜਾਵੇਗੀ। ਦਿੱਲੀ ਵਿੱਚ ਬਿਹਾਰੀਆਂ ਦੇ ਯੋਗਦਾਨ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਬਿਹਾਰੀ ਜਿੱਥੇ ਵੀ ਜਾਂਦਾ ਹੈ, ਭੀਖ ਨਹੀਂ ਮੰਗਦਾ, ਬਲਿਕ ਕੋਈ ਨਾ ਕੋਈ ਕੰਮ ਕਰਦਾ ਹੈ। ਉਹ ਬੋਝ ਨਹੀਂ ਬਣਦਾ, ਸਗੋਂ ਬੋਝ ਉਠਾਉਂਦਾ ਹੈ। ੳਨ੍ਹਾਂ ਨੇ ਕਿਹਾ ਦਿੱਲੀ ਵਿੱਚ ਜੋ ਵੀ ਸਰਕਾਰ ਬਣਦੀ ਹੈ, ਉਸ ਨੂੰ ਚੁਣਨ ਵਿੱਚ ਬਿਹਾਰੀਆਂ ਦਾ ਅਹਿਮ ਰੋਲ ਹੁੰਦਾ ਹੈ। ਸੀਐਮ ਅਨੁਸਾਰ ਪ੍ਰਵਾਸੀ ਬਿਹਾਰੀਆਂ ਦੇ ਵੋਟ ਤਾਂ ਹਾਸਿਲ ਕਰ ਲੈਂਦੇ ਹਨ ਪਰ ਉਨ੍ਹਾਂ ਦੀਆਂ ਸੁੱਖ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।