ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ,ਖੰਨਾ ਲੁਧਿਆਣਾ ਵਿਚ ਇੰਡੀਅਨ ਸੁਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਵੱਲੋਂ ਰੱਖੀ ਤਿੰਨ ਦਿਨਾਂ ਕਾਨਫ਼ਰੰਸ ਸੰਪੰਨ ਹੋ ਗਈ। ਰਾਸ਼ਟਰੀ ਪੱਧਰ ਦੀ ਇਸ ਕਾਂਨਫਰਸ ਵਿਚ ਜਿੱਥੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਮਸ਼ਹੂਰ ਵਿਗਿਆਨੀ ਅਤੇ ਸਿੱਖਿਆਂ ਸ਼ਾਸਤਰੀ ਅਤੇ ਉ¤ਦਮੀਆਂ ਸਮੇਤ 10,000 ਦੇ ਕਰੀਬ ਸਿੱਖਿਆਂ ਸ਼ਾਸਤਰੀਆਂ ਨੇ ਹਿੱਸਾ ਲੈਦੇ ਹੋਏ ਵਿਸ਼ਵ ਪੱਧਰ ਦੇ ਮੁਕਾਬਲੇ ਦਾ ਲੋਹਾ ਲੈਣ ਟੈਕਨੀਕਲ ਸਿੱਖਿਆਂ ਵਿਚ ਬਦਲਾਓ ਕਰਨ ਤੇ ਜ਼ੋਰ ਦਿੰਦੇ ਹੋਏ ਤਕਨੀਕੀ ਸਿੱਖਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਮੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ ਇੰਡੀਅਨ ਸੁਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਯਾਨੀ ਆਈ ਐ¤ਸ ਟੀ ਈ ਸਿੱਖਿਆਂ ਮਾਹਿਰਾਂ ਦੀ ਇਕ ਅਜਿਹੀ ਸੰਸਥਾ ਹੈ ਜੋ ਕਿ ਏ ਆਈ ਸੀ ਈ ਟੀ, ਯੂ ਜੀ ਸੀ ਜਾਂ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਨੂੰ ਸਮੇਂ ਦੀ ਮੰਗ ਅਨੁਸਾਰ ਸਿੱਖਿਆਂ ਦੇ ਖੇਤਰ ਜ਼ਰੂਰੀ ਬਦਲਾਵਾਂ ਲਈ ਰਾਏ ਦਿੰਦੀ ਹੈ। ਇਸੇ ਰਾਏ ਤੇ ਗ਼ੌਰ ਕਰਦੇ ਹੋਏ ਉਪਰੋਕਤ ਸੰਸਥਾਵਾਂ ਹਰ ਸਾਲ ਸਿੱਖਿਆਂ ਦੇ ਖੇਤਰ ਵਿਚ ਬਦਲਾਓ ਵੀ ਕਰਦੀਆਂ ਹਨ। ਇਸ ਲਈ ਹਰ ਸਾਲ ਇਕ ਰਾਸ਼ਟਰੀ ਕਾਨਫ਼ਰੰਸ ਰੱਖੀ ਜਾਂਦੀ ਹੈ ਜਦ ਕਿ ਇਸ ਵਾਰ ਇਸ ਕਾਨਫ਼ਰੰਸ ਦਾ ਆਯੋਜਨ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ,ਖੰਨਾ ਲੁਧਿਆਣਾ ਵਿਚ ਕੀਤਾ ਗਿਆ। ਇਸ ਦੌਰਾਨ ਇਸਰੋ ਸੈਟਾਲੀਟ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਨਿਤਿਨ ਘਾਪਾਡੇ, ਪ੍ਰੋ ਡਾ. ਵਿਲਾਸ ਐ¤ਸ ਸਪਕਾਲ ਚੇਅਰਮੈਨ ਆਲ ਇੰਡੀਆ ਬੋਰਡ ਆਫ਼ ਪੋਸਟ ਗ੍ਰੈਜੂਏਟ ਐਜੂਕੇਸ਼ਨ ਨਵੀ ਦਿੱਲੀ , ਪ੍ਰੋ ਡਾ. ੳ ਐਨ ਮੋਹਤੀ, ਆਈ ਆਈ ਟੀ ਖੜਗਪੁਰ, ਡਾ. ਆਰ ਨਟਰਾਜਨ ਚੇਅਰਮੈਨ ਆਈ ਟੀ ਐਜੂਕੇਸ਼ਨ ਕਰਨਾਟਕ, ਪ੍ਰੋ ਪ੍ਰਤਾਪ ਸਿੰਘ ਦੇਸਾਈ ਪ੍ਰੈਜ਼ੀਡੈਂਟ ਆਈ ਐ¤ਸ ਟੀ ਈ, ਪ੍ਰੋ ਵਿਜੇ ਡੀ ਵੈਦਿਆ ਸੈਕਟਰੀ ਆਈ ਐ¤ਸ ਟੀ ਈ ਅਤੇ ਡਾ. ਬੂਟਾ ਸਿੰਘ ਸਿਧੂ, ਪੀ. ਟੀ. ਯੂ. ਬਠਿੰਡਾ ਨੇ ਇਸ ਮੌਕੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਡਾ. ਨਿਤਿਨ ਘਾਟਪਾਂਡੇ ਨੇ ਸਪੇਸ ਤਕਨੀਕ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਭਾਰਤ ਸਪੇਸ ਤਕਨੀਕ ਵਿਚ ਵਿਸ਼ਵ ਦੇ ਮੋਹਰੀ ਦੇਸ਼ ਵਿਚੋਂ ਇਕ ਹੈ ਉਸ ਲਈ ਸਾਡੇ ਵਿਦਿਆਰਥੀਆਂ ਨੂੰ ਵੀ ਸਪੇਸ ਤਕਨੀਕਾਂ ਲਈ ਅਪ ਡੂ ਡੇਟ ਸਿੱਖਿਆਂ ਮਿਲਣੀ ਜ਼ਰੂਰੀ ਹੋ ਗਈ ਹੈ।
ਡਾ. ਨਿਤਿਨ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਯੂਨੀਵਰਸਿਟੀਆਂ ਨੂੰ ਲੋੜ ਅਨੁਸਾਰ ਸਿਲੇਬਸ ਬਦਲਣ ਦੇ ਹੱਕ ਦੇਣ ਵਕਾਲਤ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਰੋਜ਼ਾਨਾ ਤਕਨੀਕਾਂ ਵਿਚ ਬਦਲਾਓ ਆ ਰਹੇ ਉਸ ਲਈ ਮੰਗ ਅਨੁਸਾਰ ਬਦਲਿਆਂ ਗਿਆ ਸਿਲੇਬਸ ਨਾ ਸਿਰਫ਼ ਅੱਪ ਟੂ ਡੇਟ ਹੋਵੇਗਾ ਬਲਕਿ ਵਿਦਿਆਰਥੀ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਵੀ ਤਰ ਬਰ ਤਿਆਰ ਰਹਿਣਗੇ।
ਪ੍ਰੋ. ਮੋਹਾਂਤੀ ਨੇ ਭਾਰਤ ਦੇ ਹਰ ਸੂਬੇ ਵਿਚ ਤਕਨੀਕੀ ਸਿੱਖਿਆਂ ਅਤੇ ਉ¤ਚ ਵਿਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੀਆਂ ਪ੍ਰਾਈਵੇਟ ਸੰਸਥਾਵਾਂ ਨੂੰ ਸਰਕਾਰ ਵੱਲੋਂ ਮਾਲੀ ਮਦਦ ਦੇਣ ਦੀ ਗੱਲ ਕਰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਜਿਸ ਤਰਾਂ ਤਕਨੀਕੀ ਸਿੱਖਿਆਂ ਦੇ ਖੇਤਰ ਵਿਚ ਭਾਰਤ ਤਰੱਕੀ ਕਰ ਰਿਹਾ ਹੈ ਉਹ ਦਾ ਵੱਡਾ ਸਿਹਰਾ ਪ੍ਰਾਈਵੇਟ ਸੰਸਥਾਵਾਂ ਦੇ ਸਿਰ ਜਾਂਦਾ ਹੈ। ਇਸ ਤਰੱਕੀ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ ਪ੍ਰਾਈਵੇਟ ਸੰਸਥਾਵਾਂ ਨੂੰ ਵੀ ਵਿੱਤੀ ਮਦਦ ਮਹਾਇਆ ਕਰਵਾਈ ਜਾਵੇ। ਇਸ ਦੇ ਇਲਾਵਾ ਆਉਣ ਵਾਲੇ ਭਵਿਖ ਦੀ ਤਿਆਰੀ ਲਈ ਅੱਜ ਹੀ ਤਿਆਰੀ ਕਰਨ ਦਾ ਵਿਸ਼ਾ ਵੀ ਚਰਚਾ ਦਾ ਵਿਸ਼ਾ ਰਹੀਆਂ।
ਇਸ ਮੌਕੇ ਤੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਕਾਨਫ਼ਰੰਸ ਵਿਚ ਮਿਲੀ ਜਾਣਕਾਰੀ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਲਾਹੇਵੰਦ ਹੋਵੇਗੀ ਉ¤ਥੇ ਹੀ ਸਿੱਖਿਆਂ ਦੇ ਖੇਤਰ ਵਿਚ ਅੱਜ ਦੀ ਲੋੜ ਅਨੁਸਾਰ ਬਦਲਾਓ ਕਰਨ ਲਈ ਦਿੱਤੀਆਂ ਸਲਾਹਾਂ ਸਿੱਖਿਆਂ ਦੇ ਖੇਤਰ ਵਿਚ ਵੀ ਅਹਿਮ ਕ੍ਰਾਂਤੀ ਲਿਆਉਣ ਵਿਚ ਸਹਾਈ ਹੋਣਗੀਆਂ। ਇਸ ਦੌਰਾਨ ਗੁਲਜ਼ਾਰ ਕਾਲਜ ਵੱਲੋਂ ਮਸ਼ਹੂਰ ਗਾਇਕ ਗੈਰੀ ਸੰਧੂ ਦੀ ਸਟਾਰ ਨਾਈਟ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿਚ ਦੂਜੇ ਰਾਜਾਂ ਤੋਂ ਆਏ ਲੋਕਾਂ ਨੇ ਵੀ ਖੂਬ ਪਸੰਦ ਕੀਤਾ।