ਪਟਿਆਲਾ – ਪਟਿਆਲਾ ਵਿਚ ਵਸਣ ਵਾਲੇ ਲੁਧਿਆਣਾ ਜਿਲ੍ਹੇ ਦੇ ਕੁਝ ਦੋਸਤਾਂ ਨੇ ਫੈਸਲਾ ਕੀਤਾ ਹੈ ਕਿ ਆਪਸੀ ਭਾਈਚਾਰਾ ਵਧਾਉਣ ਅਤੇ ਮਿਲ ਬੈਠਕੇ ਵਿਚਾਰ ਵਟਾਂਦਰਾ ਕਰਨ ਲਈ ਕੋਈ ਸੰਸਥਾ ਬਣਾਈ ਜਾਵੇ ਕਿਉਂਕਿ ਲੁਧਿਆਣਾ ਜਿਲ੍ਹੇ ਦੇ ਬਹੁਤ ਸਾਰੇ ਪਰਿਵਾਰ ਪਟਿਆਲਾ ਵਿਚ ਵਸੇ ਹੋਏ ਹਨ। ਲੁਧਿਆਣਾ ਜਿਲ੍ਹੇ ਦੇ ਪਟਿਆਲਾ ਵਿਖੇ ਰਹਿ ਰਹੇ ਨਿਵਾਸੀਆਂ ਦੀ ਇੱਕ ਸੰਸਥਾ ‘‘ਲੁਧਿਆਣਾ ਜਿਲ੍ਹਾ ਵੈਲਫੇਅਰ ਐਸੋਸੀਏਸ਼ਨਜ਼’’ ਬਣਾਉਣ ਅਤੇ ਉਸਦੀ ਇੱਕ ਡਾਇਰੈਕਟਰੀ ਪ੍ਰਕਾਸ਼ਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਪਟਿਆਲਾ ਵਿਖੇ ਲੁਧਿਆਣਾ ਜਿਲ੍ਹੇ ਦੇ ਬਹੁਤ ਸਾਰੇ ਪਰਿਵਾਰ ਰਹਿ ਰਹੇ ਹਨ, ਇਸ ਲਈ ਆਪਸੀ ਭਾਈਚਾਰਾ ਬਣਾਈ ਰੱਖਣ, ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਮੇਲਜੋਲ ਰਾਹੀਂ ਸਦਭਾਵਨਾ ਬਣਾਈ ਰੱਖਣ ਲਈ ਇਹ ਉਦਮ ਕਰਨ ਦਾ ਸੋਚਿਆ ਗਿਆ ਹੈ। ਇਹ ਸੰਸਥਾ ਬਿਲਕੁਲ ਗ਼ੈਰ ਸਿਆਸੀ ਹੋਵੇਗੀ, ਸਿਆਸਤ ਨਾਲ ਇਸਦਾ ਕੋਈ ਸਬੰਧ ਨਹੀਂ ਹੋਵੇਗਾ। ਜਿਹੜੇ ਭੈਣ ਭਰਾ ਪਟਿਆਲਾ ਵਿਖੇ ਲੁਧਿਆਣਾ ਜਿਲ੍ਹੇ ਤੋਂ ਆ ਕੇ ਪਟਿਆਲਾ ਵਿਖੇ ਰਹਿ ਰਹੇ ਹਨ, ਉਹ ਆਪਣੇ ਨਾਮ, ਟੈਲੀਫੋਨ, ਪਤਾ ਅਤੇ ਲੁਧਿਆਣਾ ਜਿਲ੍ਹੇ ਦਾ ਪਿੰਡ ਆਦਿ ਬਾਰੇ ਜਾਣਕਾਰੀ ਸ਼੍ਰੀ ਸੁਖਦੇਵ ਮਹਿਤਾ ਰੌਣੀ ਪੈਟਰੌਲ ਪੰਪ ਵਾਲਿਆਂ ਨੂੰ ਮੋਬਾਈਲ-98140 91495 ਅਤੇ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ 94178 13072 ਜਾਂ ਈ ਮੇਲ ujagarsingh48@yahoo ‘ਤੇ ਦੇ ਸਕਦੇ ਹੋ। ਮੈਂਬਰਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿਚ ਸਾਰੇ ਪੱਖਾਂ ਤੇ ਵਿਚਾਰ ਕਰਨ ਉਪਰੰਤ ਆਮ ਸਹਿਮਤੀ ਨਾਲ ਸਾਰੇ ਫੈਸਲੇ ਕੀਤੇ ਜਾਣਗੇ। ਸੰਸਥਾ ਦੇ ਨਾਂ ਬਾਰੇ ਫੈਸਲਾ ਅਤੇ ਚੋਣ ਵੀ ਕੀਤੀ ਜਾਵੇਗੀ। ਹਰ ਮੈਂਬਰ ਦੀ ਰਾਇ ਦਾ ਸਤਿਕਾਰ ਕੀਤਾ ਜਾਵੇਗਾ।