ਮੁਹਾਲੀ : ਜਲ, ਥਲ ਅਤੇ ਹਵਾਈ ਸੈਨਾ ਵਿਚ ਨੌਕਰੀ ਕਰਨ ਦੇ ਨਾਲ ਨਾਲ ਸਨਮਾਨ ਅਤੇ ਇਕ ਬਿਹਤਰੀਨ ਜ਼ਿੰਦਗੀ ਜਿਊਣ ਦਾ ਖ਼ੂਬਸੂਰਤ ਮੌਕਾ ਵੀ ਮਿਲਦਾ ਹੈ । ਇਹ ਅਹਿਮ ਜਾਣਕਾਰੀ ਕਮਾਂਡਿੰਗ ਅਫ਼ਸਰ ਕਰਨਲ ਰਾਜੀਵ ਬੱਗਾ ਵੱਲੋਂ ਐਲ ਸੀ ਈ ਟੀ ‘ਚ ਵਿਦਿਆਰਥੀਆਂ ਲਈ ਸੈਨਾ ਵਿਚ ਜਾਣ ਦੇ ਮੌਕਿਆਂ ਸਬੰਧੀ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਦਿਤੀ ਗਈ। ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾ ਵੱਲੋਂ ਇੰਜੀਨੀਅਰਿੰਗ, ਟੈਕਨੌਲੋਜੀ ਅਤੇ ਐਮ ਬੀ ਏ ਦੇ ਫਾਈਨਲ ਸਾਲ ਦੇ ਵਿਦਿਆਰਥੀਆਂ ਲਈ ਸੈਨਾ ਦੇ ਉਚ ਅਹੁਦਿਆਂ ਤੇ ਪਹੁੰਚਦੇ ਹੋਏ ਦੇਸ਼ ਦੀ ਸੇਵਾ ਕਰਨ ਦੇ ਮੌਕਿਆਂ ਸਬੰਧੀ ਕਰਵਾਏ ਗਏ ਇਸ ਸੈਮੀਨਾਰ ਵਿਚ ਸੈਨਾ ਦੇ ਤਿੰਨੇ ਵਿੰਗ ਜਲ,ਥਲ ਅਤੇ ਹਵਾਈ ਸੈਨਾ ਵਿਚ ਉ¤ਚੇ ਅਹੁਦਿਆਂ ਤੇ ਨੌਕਰੀ ਦੇ ਮੌਕਿਆਂ ਦੀ ਜਾਣਕਾਰੀ ਲਈ ਕਰਵਾਏ ਇਸ ਸੈਮੀਨਾਰ ਵਿਚ ਤਿੰਨ ਸੌ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਕਰਨਲ ਬੱਗਾ ਨੇ ਵਿਦਿਆਰਥੀਆਂ ਨੂੰ ਐਨ. ਡੀ. ਏ. ਸੀ. ਡੀ. ਐੱਸ. ਸਮੇਤ ਹੋਰ ਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਭਾਰਤੀ ਸੈਨਾ ਦੁਨੀਆਂ ਦੇ ਸਭ ਬਿਹਤਰੀਨ ਸੈਨਾਵਾਂ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਦੇ ਇਲਾਵਾ ਉਨ੍ਹਾਂ ਵੱਖ ਵੱਖ ਸਟਰੀਮ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਵਿਸ਼ਿਆਂ ਨਾਲ ਗ੍ਰੈਜ਼ੂਏਸ਼ਨ ਪੂਰੀ ਕਰਨ ਤੋਂ ਬਾਅਦ ਵੱਖ ਵੱਖ ਅਹੁਦੇ, ਉਨ੍ਹਾਂ ਲਈ ਯੋਗਤਾ, ਟੈਸਟ ਦੇ ਤਰੀਕੇ ਅਤੇ ਹੋਰ ਰਸਮੀ ਕਾਰਜਾਂ ਸਬੰਧੀ ਵਿਸਥਾਰ ਸਹਿਤ ਦੱਸਿਆਂ। ਇਸ ਮੌਕੇ ਤੇ ਵਿਦਿਆਰਥੀਆਂ ਦੀ ਯੋਗਤਾ ਨੂੰ ਸਮਝਣ ਅਤੇ ਉਨ੍ਹਾਂ ਨੂੰ ਹੋਣ ਵਾਲੇ ਟੈਸਟਾਂ ਸਬੰਧੀ ਜਾਣਕਾਰੀ ਦੇਣ ਲਈ ਇਕ ਟੈਸਟ ਵੀ ਲਿਆ ਗਿਆ।
ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਪਿਛਲੇ ਦਹਾਕੇ ਵਿਚ ਭਾਰਤੀ ਫ਼ੌਜ ਵਿਚ ਪੰਜਾਬੀਆਂ ਨੇ ਆਪਣੀ ਬਹਾਦਰੀ ਨਾਲ ਆਪਣੀ ਲਾਸਾਨੀ ਦੇਸ਼ ਭਗਤੀ ਦਾ ਲੋਹਾ ਮਨਵਾਇਆ ਹੈ। ਪਰ ਅੱਜ ਸੈਨਾ ਵਿਚ ਪੰਜਾਬੀਆਂ ਦੀ ਗਿੱਣਤੀ ਦਿਨੋ ਦਿਨ ਘੱਟਣੀ ਸ਼ੁਰੂ ਹੋ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੈਨਾ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦੇ ਹੋਏ ਇਕ ਆਦਰਸ਼ ਅਤੇ ਬਿਹਤਰੀਨ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿਤੀ।