ਨਵੀਂ ਦਿੱਲੀ : ਪੰਥਕ ਸੇਵਾ ਦਲ ਦੇ ਮਾਡਲ ਟਾਉਨ ਵਾਰਡ ਤੋਂ ਉਮੀਦਵਾਰ ਰਵਿੰਦਰ ਸਿੰਘ ਕੋਹਲੀ ਨੇ ਅਕਾਲੀ ਉਮੀਦਵਾਰ ਕੈਪਟਨ ਇੰਦਰਪ੍ਰੀਤ ਸਿੰਘ ਦੇ ਹੱਕ ਵਿਚ ਚੋਣ ਮੁਹਿੰਮ ਤੋਂ ਹੱਟਣ ਦਾ ਐਲਾਨ ਕਰਦੇ ਹੋਏ ਅਕਾਲੀ ਦਲ ਦੀ ਮੈਂਬਰਸ਼ਿਪ ਲਈ। ਕੋਹਲੀ ਨੇ ਕਿਹਾ ਕਿ ਪੰਥਕ ਸੇਵਾ ਦਲ ਵਿਚ ਧਰਮ ਦੀ ਸੇਵਾ ਲਈ ਆਏ ਸੀ ਪਰ ਧਰਮ ਦੇ ਨਾਂ ’ਤੇ ਸਾਰੇ ਆਗੂ ਆਪਣੀ ਚੌਧਰੀਪੁਣਾ ਜਮਾਉਣ ਲਈ ਇੱਕ ਦੂਜੇ ਨੂੰ ਨੀਂਵਾਂ ਦਿਖਾਉਣ ਦਾ ਮੌਕਾ ਨਹੀਂ ਛੱਡਦੇ ਜਿਸ ਕਾਰਨ ਉਨ੍ਹਾਂ ਨੇ ਚੋਣ ਮੁਹਿੰਮ ਤੋਂ ਹੱਟਣ ਦਾ ਫੈਸਲਾ ਕੀਤਾ। ਇਸਦੇ ਨਾਲ ਹੀ ਰਣਜੀਤ ਵਿਹਾਰ ਗੁਰਦੁਆਰਾ ਸਿੰਘ ਸਭਾ ਅਤੇ ਸਰਨਾ ਦਲ ਦੇ ਯੂਥ ਵਿੰਗ ਚੰਦਰ ਵਿਹਾਰ ਦੇ ਪ੍ਰਧਾਨ ਕੇਵਲ ਸਿੰਘ ਨੇ ਸਰਨਾ ਦਲ ਨੂੰ ਛੱਡ ਕੇ ਅਕਾਲੀ ਦਲ ਦੇ ਉਮੀਦਵਾਰ ਨਿਸ਼ਾਨ ਸਿੰਘ ਮਾਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਜੀ.ਕੇ. ਨੇ ਦੋਨੋਂ ਆਗੂਆਂ ਨੂੰ ਦਲ ਵਿਚ ਸਿਰੋਪਾ ਦੇ ਕੇ ਸ਼ਾਮਿਲ ਕੀਤਾ। ਇਸ ਮੌਕੇ ਅਕਾਲੀ ਦਲ ਦੇ ਕਈ ਆਗੂ ਮੌਜੂਦ ਸਨ।