ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ‘ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ’ ਕਿਤਾਬ ਮਾਨਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਨੇ ਰਿਲੀਜ਼ ਕੀਤੀ । ਇਹ ਕਿਤਾਬ 14 ਫਰਵਰੀ,2017 ਨੂੰ ਖੇਤੀ ਵਰਿਸਟੀ ਦੇ ਉਪ-ਕੁਲਪਤੀਆਂ ਅਤੇ ਆਈ.ਸੀ.ਏ.ਆਰ ਦੇ ਡਾਇਰੈਕਟਰਾਂ ਦੀ ਸਲਾਨਾ ਕਾਨਫਰੰਸ ਵਿਚ ਨਵੀਂ ਦਿਲੀ ਵਿਖੇ ਰਿਲੀਜ਼ ਕੀਤੀ ਗਈ । ਇਹ ਕਿਤਾਬ ਡਾ. ਲਖਵੀਰ ਕੌਰ ਧਾਲੀਵਾਲ, ਡਾਇਰੈਕਟਰ, ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਸਕੂਲ, ਡਾ. ਪਵਨੀਤ ਕੌਰ ਕਿੰਗਰਾ, ਪ੍ਰੋਫੈਸਰ, ਐਗਗਰੋਮੈਟਰੋਲੋਜੀ ਅਤੇ ਡਾ. ਜਗਤਾਰ ਸਿੰਘ ਧੀਮਾਨ, ਐਡੀਸ਼ਨਲ ਡਾਇਰੈਕਟਰ ਰਿਸਰਚ (ਸੇਵਾ ਮੁਕਤ) ਵ¤ਲੋਂ ਲਿਖੀ ਗਈ ਹੈ । ਇਸਦਾ ਪ੍ਰਕਾਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਕੀਤਾ ਗਿਆ ਹੈ । ਇਸ ਕਿਤਾਬ ਵਿਚ ਮੁਖ ਤੌਰ ਤੇ ਪੰਜਾਬ ਦੇ ਜਲਵਾਯੂ ਪਰਿਵਰਤਨ ਸੰਬੰਧੀ ਅੰਕੜੇ ਅਤੇ ਤਥ, ਜਲਵਾਯੂ ਪਰਿਵਰਤਨ ਦੇ ਕਾਰਨ ਅਤੇ ਖੇਤੀਬਾੜੀ ਤੇ ਪ੍ਰਭਾਵ, ਜਲਵਾਯੂ ਪਰਿਵਰਤਨ ਅਤੇ ਤਾਪਮਾਨ, ਮੌਨਸੂਨ ਬਾਰਿਸ਼ਾਂ ਤੇ ਅਸਰ, ਐਲਨੀਨੋ ਅਤੇ ਲਾ-ਨੀਨਾ ਦੇ ਪ੍ਰਭਾਵ, ਪੰਜਾਬ ਦੀਆਂ ਖੇਤੀਬਾੜੀ ਦੀਆਂ ਸਮਸਿਆਵਾਂ, ਜਲਵਾਯੂ ਪਰਿਵਰਤਨ ਅਤੇ ਜਲ ਸਰੋਤ, ਜਲਵਾਯੂ ਪਰਿਵਰਤਨ ਦੇ ਅਸਰ ਨੂੰ ਘਟ ਕਰਨ ਲਈ ਵਿਧੀਆਂ ਆਦਿ ਵਿਸ਼ੇ ਸ਼ਾਮਿਲ ਹਨ ।
ਇਸ ਸਮਾਰੋਹ ਵਿਚ ਸ਼੍ਰੀ ਪੀ.ਰੁਪੇਲਾ ਮਾਨਯੋਗ ਰਾਜ ਮੰਤਰੀ, ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਡਾ. ਟੀ. ਮੋਹਾਪਾਤਰਾ, ਡਾਇਰੈਕਟਰ ਜਨਰਲ, ਆਈ.ਸੀ.ਏ.ਆਰ, ਨਵੀਂ ਦਿ¤ਲੀ ਵੀ ਸ਼ਾਮਿਲ ਹੋਏ ।
ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿਲੋਂ ਅਤੇ ਡਾ.ਨੀਲਮ ਗਰੇਵਾਲ, ਡੀਨ, ਪੋਸਟ ਗਰੈਜੂਏਟ ਸਟੱਡੀਜ਼ ਨੇ ਇਸ ਕਿਤਾਬ ਦੇ ਲੇਖਕਾਂ ਨੂੰ ਵਧਾਈ ਦਿਤੀ ।