ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਲੜੀ ਜਾ ਰਹੀ ਜੰਗ ਵਿਚ ਪਰਮਜੀਤ ਸਿੰਘ ਸਰਨਾ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਦੂਸਰੀ ਵਾਰ ਇਹ ਚੋਣਾਂਜਿੱਤ ਕੇ ਨਵਾਂਇਤਿਹਾਸ ਸਿਰਜਿਆ ਜਾਵੇਗਾ। ਪੰਜਾਬੀ ਬਾਗ ਦੇ ਵਾਰਡ ਨੰ: 9 ਤੋਂ ਕਮੇਟੀ ਦੀ ਚੋਣ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਸ੍ਰ: ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਅਤੇ ਉਸ ਦੇ ਸਾਥੀਆਂ ਨੂੰ ਡੀ.ਡੀ.ਏ. ਦੀ ਜਾਅਲੀ ਐਨ.ਓ.ਸੀ. ਤਿਆਰ ਕਰਨ ਦੇ ਮਾਮਲੇ ਵਿਚ ਅਦਾਲਤ ਵਲੋਂ ਸੰਮਨ ਜਾਰੀ ਕਰਨ ਦੇ ਕੇਸ ਨੇਮੌਜੂਦਾ ਦਿੱਲੀ ਕਮੇਟੀ ਵਲੋਂ ਸਰਨਾ ਭਰਾਵਾਂ ਵਿਰੁੱਧ ਛੇੜੀ ਹੋਈ ਭ੍ਰਿਸ਼ਟਾਚਾਰ ਦੀ ਜੰਗ ਉਤੇ ਮੋਹਰ ਲਗਾ ਦਿੱਤੀ ਹੈ। ਦਿੱਲੀ ਕਮੇਟੀ ਨੇ ਇਸ ਤੋਂ ਪਹਿਲਾ ਸਰਨਾ ਭਰਾਵਾਂ ਦੇ ਭ੍ਰਿਸ਼ਟਾਚਾਰ ਦੇ ਕੱਚੇ ਚਿੱਠਿਆਂ ਨੂੰ ਕਈ ਵਾਰ ਸਿੱਖ ਸੰਗਤਾਂ ਦੇ ਸਾਹਮਣੇ ਲਿਆਂਦਾ ਹੈ। ਆਪਣੇ ਹਲਕੇ ਪੰਜਾਬੀ ਬਾਗ ਦੇ ਵਾਰਡ ਨੰ: 9 ‘ਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਦਿਆਂ ਹੋਇਆਂ ਹਲਕੇ ਦੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰ: ਮਨਜਿੰਦਰ ਸਿੰਘ ਸਿਰਸਾ ਨੇ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਪਰਮਜੀਤ ਸਿੰਘ ਸਰਨਾ ਨੂੰ ਸਲਾਹ ਦਿੱਤੀ ਹੈ ਕਿ ਉਹ ਕਾਂਗਰਸ ਨੂੰ ਛੱਡ ਕੇ ਗੁਰੂ ਦੇ ਵਫ਼ਾਦਾਰ ਬਨਣ। ਸਰਨਾ ਭਰਾਵਾਂ ਨੂੰ ਝੂਠ, ਕਪਟ ਅਤੇ ਸੱਤਾ ਦੇ ਲਾਲਚ ਵਾਲੀ ਭੁੱਖ ਨੂੰ ਤਿਆਗ ਕੇ ਗੁਰੂ ਚਰਨਾ ਤੇ ਸਿੱਖ ਸੰਗਤਾਂ ਵਿਚ ਆ ਕੇਆਪਣੇ ਕਾਰਨਾਮਿਆਂ ਦੀ ਮੁਆਫੀ ਮੰਗ ਲੈਣੀ ਚਾਹੀਦੀ ਹੈ। ਸਿਰਸੇ ਨੇ ਕਿਹਾ ਕਿ ਸਰਨਾ ਭਰਾਵਾਂ ਨੂੰ ਵੀ ਕੌਮ ਦਾ ਵਫ਼ਾਦਾਰ ਹੋਣਾ ਚਾਹੀਦਾ ਹੈ ਕਾਂਗਰਸ ਦਾ ਏਜੰਟ ਨਹੀਂ ਬਨਣਾ ਚਾਹੀਦਾ।ਬਾਲਾ ਸਾਹਿਬ ਹਸਪਤਾਲ ਦੀ ਜਾਇਦਾਦ ਵੇਚਣ ਦੇ ਕੇਸ ਵਿਚ ਇਨ੍ਹਾਂ ਸਰਨਾ ਭਰਾਵਾਂ ਵਿਰੁੱਧ ਪਹਿਲਾਂ ਹੀ ਧੋਖਾਧੜੀ ਅਧੀਨ ਐਫ.ਆਈ.ਆਰ. ਦਰ॥ ਹੋ ਚੁੱਕੀ ਹੈ। ਸ੍ਰ: ਸਿਰਸਾ ਨੇ ਕਿਹਾ ਕਿ ਸਰਨਾ ਭਰਾਵਾਂ ਨੇ ਆਪਣੇ ਕਾਰਜਕਾਲ ਵਿਚ ਜਿੱਥੇ ਦਿੱਲੀ ਦੇ ਸਿੱਖ ਵਿਦਿਅਕ ਅਦਾਰਿਆਂ ਨੂੰ ਆਪਣੀਆਂ ਆਪ ਹੁਦਰੀਆਂ ਕਾਰਵਾਈਆਂ ਨਾਲ ਬਦਨਾਮ ਕੀਤਾ ਉਥੇ ਹੀ ਸੰਸਥਾਵਾਂ ਦਾ ਮਿਆਰ ਡੇਗਿਆ ਜਿਸ ਕਰਕੇ ਸਾਡੀਆਂ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘਟਣ ਲੱਗੀ। ਸਾਡੇ ਸਕੂਲ ਤੇ ਕਾਲਜ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਲੱਗੇ ਜਿਸ ਕਰਕੇ ਸਰਨਾ ਭਰਾਵਾਂ ਦੇ ਸਮੇਂ ਵਿਚ ਕਈ ਸਕੂਲਾਂ ਦੀਆ ਬਰਾਚਾਂ ਬੰਦ ਕਰਨੀਆਂ ਪਈਆਂ। ਸ੍ਰ: ਸਿਰਸਾ ਨੇ ਦਾਅਵਾ ਕੀਤਾ ਕਿ ਜਦੋਂ ਸਾਡੀ ਟੀਮ ਨੂੰ ਸਿੱਖ ਸੰਗਤਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਸਭ ਤੋਂ ਪਹਿਲਾਂ ਅਸੀਂ ਧਰਮ ਪ੍ਰਚਾਰ ਦੇ ਨਾਲ-ਨਾਲ ਵਿਦਿਅਕ ਖੇਤਰ ਵਿਚ ਆਈ ਹੋਈ ਖੜੋਤ ਨੂੰ ਤੋੜਿਆ। ਸਕੂਲਾਂ ਤੇ ਕਾਲਜਾਂ ਦੇ ਅਧਿਆਪਕਾਂ ਨੂੰ ਤਨਖ਼ਾਹਾਂ ਦੇਣ ਦੇ ਉਚਿਤ ਪ੍ਰਬੰਧ ਕੀਤੇ ਗਏ, ਛੇਵਾਂ ਤਨਖ਼ਾਹ ਕਮਿਸ਼ਨ ਦੀ ਸਿਫਾਰਸ਼ਾਂ ਲਾਗੂ ਕੀਤੀਆਂ, ਰੁਕੀਆਂ ਹੋਈਆਂ ਤਰੱਕੀਆਂ ਬਹਾਲ ਕੀਤੀਆਂ ਗਈਆਂ ਅਤੇ ਵਿਦਿਆ ਦੇ ਮਿਆਰ ਨੂੰ ਉਪਰ ਚੁੱਕਣ ਲਈ ਹਰ ਉਹ ਕਦਮ ਚੁਕਿਆਂ ਜਿਹੜਾ ॥ਰੂਰੀ ਸੀ। ਬੰਦ ਹੋਣ ਦੀ ਕਿਨਾਰੇ ਤੇ ਆਏ ਹੋਏ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫ਼ਤਹਿ ਨਗਰ ਨੂੰ ਮੁੜ ਸੁਰਜੀਤ ਕੀਤਾ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਨੂੰ ਛੇਤੀ ਹੀ ਸਪੋਰਟਸ ਅਕਾਦਮੀ ਬਣਾਇਆ ਜਾਵੇਗਾ। ਜਿਥੇ ਦਾਖ਼ਲਾ ਲੈਣ ਵਾਲੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਕੋਚਿੰਗ ਦਾ ਪ੍ਰਬੰਧ ਕੀਤਾ ਜਾਵੇਗਾ।
ਸਰਨਾ ਭਰਾ ਕਾਂਗਰਸ ਦੀ ਏਜੰਟੀ ਛੱਡਣ ਤੇ ਸਿੱਖ ਕੌਮ ਦੇ ਵਫ਼ਾਦਾਰ ਬਨਣ: ਮਨਜਿੰਦਰ ਸਿੰਘ ਸਿਰਸਾ
This entry was posted in ਭਾਰਤ.