ਸਿਓਲ – ਦੁਨੀਆਂਭਰ ਵਿੱਚ ਆਪਣੀ ਧਾਂਕ ਜਮਾਉਣ ਵਾਲੇ ਸੈਮਸੰਗ ਗਰੁੱਪ ਦੇ ਚੀਫ਼ ਜੇ.ਵਾਈ.ਲੀ ਨੂੰ ਜੇਲ੍ਹ ਵਿੱਚ ਫਰਸ਼ ਤੇ ਸੌਣਾ ਪੈ ਰਿਹਾ ਹੈ। ਚਾਰ ਮਿਲੀਅਨ ਡਾਲਰ ਦੇ ਆਲੀਸ਼ਾਨ ਬੰਗਲੇ ਵਿੱਚ ਰਹਿਣ ਵਾਲੇ ਦੁਨੀਆਂ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ ਸੈਮਸੰਗ ਦੇ ਚੀਫ਼ ਲੀ ਨੂੰ ਸ਼ੁਕਰਵਾਰ ਨੂੰ ਰਾਸ਼ਟਰਪਤੀ ਨੂੰ ਰਿਸ਼ਵਤ ਦੇਣ ਦੀ ਪੇਸ਼ਕਸ਼ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਉਹ 6.6 ਸੁਕਏਅਰ ਮੀਟਰ ਦਾ ਡਿਟੇਂਸ਼ਨ ਸੈਂਟਰ ਹੀ ਉਸ ਦਾ ਘਰ ਹੈ, ਜਿਸ ਦੇ ਇੱਕ ਕੋਨੇ ਵਿੱਚ ਟਾਇਲਟ ਹੈ।
ਜ਼ਮੀਨ ਤੇ ਵਿੱਛਿਆ ਗੱਦਾ ਹੀ ਇਸ ਸਮੇਂ ਦੁਨੀਆਂ ਦੀ ਇਸ ਦਿਗਜ਼ ਕਾਰੋਬਾਰੀ ਹਸਤੀ ਦਾ ਬਿਸਤਰ ਹੈ। ਲੀ ਦਾ ਕਹਿਣਾ ਹੈ ਕਿ ਉਸ ਨੇ ਕੋਈ ਵੀ ਗੱਲਤੀ ਨਹੀਂ ਕੀਤੀ। ਸੋਲ ਡਿਟੇਂਸ਼ਨ ਸੈਂਟਰ ਦੇ ਇੱਕ ਅਧਿਕਾਰੀ ਨੇ ਦੱਸਿਆ, ਲੀ ਨੂੰ ਸਿੰਗਲ ਸੈਲ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਹੋਰ ਕੈਦੀਆਂ ਨਾਲ ਮਿਲਣ ਦੀ ਇਜ਼ਾਜਤ ਨਹੀਂ ਹੈ।’ ਇਸ ਡੀਟੇਂਸ਼ਨ ਸੈਂਟਰ ਵਿੱਚ ਆਮ ਤੌਰ ਤੇ ਗ੍ਰਿਫ਼ਤਾਰ ਕੀਤੇ ਗਏ ਰਾਜਨੇਤਾਵਾਂ ਅਤੇ ਕਾਰੋਬਾਰੀਆਂ ਨੂੰ ਹੀ ਰੱਖਿਆ ਜਾਂਦਾ ਹੈ।
ਅਧਿਕਾਰੀਆਂ ਅਨੁਸਾਰ ਇਹ ਇੱਕ ਬਹੁਤ ਵੱਡਾ ਕੇਸ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਤਮਾਮ ਆਰੋਪੀ ਪਹਿਲਾਂ ਹੀ ਇਸੇ ਜੇਲ੍ਹ ਵਿੱਚ ਹਨ। ਲੀ ਨੂੰ ਇਸ ਲਈ ਸਿੰਗਲ ਸੈਲ ਵਿੱਚ ਰੱਖਿਆ ਗਿਆ ਹੈ ਤਾਂ ਕਿ ੳਹ ਕਿਸੇ ਦੇ ਨਾਲ ਸੰਪਰਕ ਸਥਾਪਤ ਨਾ ਕਰ ਸਕਣ। ਅਜਿਾ ਹੋਣ ਦੀ ਸਥਿਤੀ ਵਿੱਚ ਸਬੂਤਾਂ ਦੇ ਨਸ਼ਟ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਲੀ ਦੇ ਵਕੀਲਾਂ ਨੇ ਅਜੇ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੋ ਬੱਚਿਆਂ ਦੇ ਪਿਤਾ ਅਤੇ ਤਲਾਕਸ਼ੁਦਾ ਲੀ ਦੀ ਸੰਪਤੀ 6.2 ਅਰਬ ਡਾਲਰ ਤੋਂ ਵੱਧ ਦੀ ਹੈ। ਸਿਓਲ ਸਥਿਤ ਉਨ੍ਹਾਂ ਦਾ ਬੰਗਲਾ ਚਾਰ ਮਿਲੀਅਮ ਡਾਲਰ ਦਾ ਹੈ। ਸੈਮਸੰਗ ਦੁਨੀਆਂਭਰ ਵਿੱਚ ਸਮਾਰਟਫੋਨਸ, ਫਲੈਟ ਸਕਰੀਨ ਟੈਲੀਵੀਯਨਜ ਅਤੇ ਮੈਮੋਰੀ ਚਿਪਸ ਦਾ ਬਹੁਤ ਵੱਡਾ ਕਾਰੋਬਾਰੀ ਹੈ।