ਫ਼ਤਹਿਗੜ੍ਹ ਸਾਹਿਬ – ‘ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਦੇ ਗੁਰੂਘਰਾਂ ਦੇ ਸੁਚੱਜੇ ਪ੍ਰਬੰਧ ਲਈ ਜੋ 26 ਫਰਵਰੀ ਨੂੰ ਚੋਣਾਂ ਹੋ ਰਹੀਆਂ ਹਨ, ਉਸ ਵਿਚ ਦਿੱਲੀ ਵਿਖੇ ਖੜ੍ਹੇ ਹੋਏ ਗਰੁੱਪਾਂ ਵਿਚੋਂ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋਸ਼ੀ ਸਿਰਸੇ ਵਾਲੇ ਸਾਧ ਦੀ ਮਦਦ ਲੈ ਰਿਹਾ ਹੈ, ਕੋਈ ਕਾਂਗਰਸ ਜਮਾਤ ਦੀ, ਕੋਈ ਭਾਜਪਾ ਦੀ, ਕੋਈ ਆਮ ਆਦਮੀ ਪਾਰਟੀ ਤੇ ਨਿਰੰਕਾਰੀਆਂ ਦੀ। ਇਹ ਸਭ ਜਮਾਤਾਂ ਜਿਵੇਂ ਬਾਦਲ ਦਲ ਹੈ ਉਹ ਭਾਜਪਾ ਤੇ ਸਿਰਸੇ ਵਾਲੇ ਸਾਧ ਦੀ ਸਰਪ੍ਰਸਤੀ ਅਧੀਨ ਸਿਆਸੀ ਸਰਗਰਮੀਆਂ ਕਰ ਰਹੇ ਹਨ । ਸਰਨਾ ਗਰੁੱਪ ਕਾਂਗਰਸ ਦੀ ਸਰਪ੍ਰਸਤੀ ਹੇਠ ਕੰਮ ਕਰ ਰਿਹਾ ਹੈ, ਸਿੱਖ ਸਦਭਾਵਨਾ ਦਲ ਅਤੇ ਜਥੇਦਾਰ ਰਣਜੀਤ ਸਿੰਘ ਬੇਸ਼ੱਕ ਵੱਖਰੇ ਆਜ਼ਾਦ ਤੌਰ ਤੇ ਲੜ ਰਹੇ ਹਨ, ਪਰ ਪੰਥਕ ਸੇਵਾ ਦਲ ਜਿਸ ਦੇ ਪ੍ਰਧਾਨ ਸ. ਸਰਬਜੀਤ ਸਿੰਘ ਹਨ, ਉਸ ਆਮ ਆਦਮੀ ਪਾਰਟੀ ਦੀ ਸਰਪ੍ਰਸਤੀ ਹੇਠ ਚੋਣਾਂ ਲੜ ਰਹੇ ਹਨ, ਜਿਸ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਉਪਰੰਤ ਸਭਨਾਂ ਉਮੀਦਵਾਰਾਂ ਨੇ ਨਿਰੰਕਾਰੀ ਭਵਨ ਜਾ ਕੇ ਮੱਥੇ ਟੇਕਦੇ ਰਹੇ ਹਨ । ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਨੇ ਸੰਤ ਭਿੰਡਰਾਂਵਾਲਿਆਂ ਨੂੰ ਭਸਮਾਸੁਰ (ਦੈਂਤ) ਕਿਹਾ ਸੀ । ਫਿਰ ਇਨ੍ਹਾਂ ਨੇ ਨਿਰੰਕਾਰੀ ਭਵਨ ਜਾ ਕੇ ਨਿਰੰਕਾਰੀ ਮੁੱਖੀ ਦਾ 250 ਫੁੱਟ ਉੱਚਾ ਬੁੱਤ ਸਥਾਪਿਤ ਕਰਨ ਦਾ ਬਚਨ ਕੀਤਾ ਸੀ। ਜਦੋਂਕਿ ਸ਼ਹੀਦ ਫ਼ੌਜਾਂ ਸਿੰਘ ਤੇ ਉਹਨਾਂ ਦੇ ਨਾਲ ਦੇ 10 ਸਿੰਘਾਂ ਨੇ ਸਿੱਖੀ ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਇਹਨਾਂ ਨਿਰੰਕਾਰੀਆਂ ਨੂੰ ਖ਼ਾਲਸਾ ਪੰਥ ਵਿਰੁੱਧ ਪ੍ਰਚਾਰ ਕਰਨ ਤੋਂ ਰੋਕਣ ਦੇ ਜਮਹੂਰੀਅਤ ਪੱਖੀ ਅਮਲ ਕੀਤੇ ਸਨ ਤੇ ਉਨ੍ਹਾਂ ਨੂੰ ਸਮੇਂ ਦੀ ਬਾਦਲ ਸਰਕਾਰ ਨੇ ਸ਼ਹੀਦ ਕਰ ਦਿੱਤਾ ਸੀ । ਸਿੱਖ ਕੌਮ ਦੀ ਅਤੇ ਪੰਜਾਬ ਸੂਬੇ ਦੀ ਲੜਾਈ ਤਾਂ ਨਿਰੰਕਾਰੀਆਂ ਤੋਂ ਹੀ ਸੁਰੂ ਹੋਈ ਸੀ ਅਤੇ ਹੁਣ ਇਹ ਆਮ ਆਦਮੀ ਪਾਰਟੀ, ਪੰਥਕ ਸੇਵਾ ਦਲ ਉਨ੍ਹਾਂ ਦੀ ਮਦਦ ਲੈਕੇ ਦਿ¤ਲੀ ਦੀਆਂ ਗੁਰੂਘਰਾਂ ਦੀਆਂ ਚੋਣਾਂ ਲੜ ਰਹੇ ਹਨ, ਜੋ ਕਿ ਹੋਰ ਵੀ ਅਫ਼ਸੋਸਨਾਕ ਅਮਲ ਹੈ । ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਹਰਜਿੰਦਰ ਸਿੰਘ ਮਾਝੀ, ਬਾਬਾ ਦਲੇਰ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਆਦਿ ਜੋ ਸਿੱਖ ਪ੍ਰਚਾਰਕ ਅਖਵਾਉਦੇ ਹਨ, ਇਹ ਵੀ ਸਭ ਨਿਰੰਕਾਰੀਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਨੂੰ ਮਦਦ ਕਰ ਰਹੇ ਹਨ । ਇਨ੍ਹਾਂ ਗਰੁੱਪਾਂ ਵੱਲੋਂ ਪੰਥ ਨੂੰ ਪਿੱਠ ਦੇ ਕੇ ਦਿੱਲੀ ਦੀਆਂ ਲੜੀਆਂ ਜਾ ਰਹੀਆ ਚੋਣਾਂ ਹੋਰ ਵੀ ਦੁੱਖਦਾਇਕ ਤੇ ਠੇਸ ਪਹੁੰਚਾਉਣ ਵਾਲੀਆ ਹਨ ।’
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਸਭ ਗਰੁੱਪਾਂ ਵੱਲੋਂ ਦਿੱਲੀ ਵਿਖੇ ਗੁਰੂਘਰਾਂ ਦੀਆਂ ਗੈਰ-ਸਿਧਾਤਿਕ ਤਰੀਕੇ ਅਤੇ ਸਿੱਖ ਸੋਚ ਨੂੰ ਪਿੱਠ ਦੇ ਕੇ ਪੰਥ ਵਿਰੋਧੀ ਤਾਕਤਾਂ ਨਾਲ ਸਾਂਠ-ਗਾਂਠ ਕਰਕੇ ਲੜੀਆਂ ਜਾ ਰਹੀਆਂ ਚੋਣਾਂ ਨੂੰ, ਪਾਰਟੀਆਂ ਤੇ ਉਮੀਦਵਾਰਾਂ ਨੂੰ ਅਜੋਕੇ ਸਮੇਂ ਦੇ ‘ਮਸੰਦ’ ਕਰਾਰ ਦਿੰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਵਿਖੇ ਹੋ ਰਹੀਆ ਗੁਰੂਘਰਾਂ ਦੀਆਂ ਚੋਣਾਂ ਨਹੀਂ ਲੜ ਰਿਹਾ। ਜੋ ਸ. ਪੱਪਲਪ੍ਰੀਤ ਸਿੰਘ ਯੂਥ ਆਗੂ ਵੱਲੋਂ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਦੀ ਦੁਰਵਰਤੋਂ ਕਰਕੇ ਪੰਥਕ ਸੇਵਾ ਦਲ ਅਤੇ ਆਮ ਆਦਮੀ ਪਾਰਟੀ ਦੀ ਮਦਦ ਸੰਬੰਧੀ ਬਿਆਨਬਾਜੀ ਕੀਤੀ ਗਈ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦਾ ਉਸ ਬਿਆਨ ਨਾਲ ਕੋਈ ਸੰਬੰਧ ਨਹੀਂ। ਕਿਉਂਕਿ ਪਾਰਟੀ ਦੇ ਪਾਲਸੀ ਬਿਆਨ ਜਾਂ ਤਾਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਜਾਂ ਫਿਰ ਸ. ਰਣਜੀਤ ਸਿੰਘ ਚੀਮਾ ਦਫ਼ਤਰ ਸਕੱਤਰ ਵੱਲੋਂ ਜਾਰੀ ਹੁੰਦੇ ਹਨ। ਪੱਪਲਪ੍ਰੀਤ ਸਿੰਘ ਨੂੰ ਪਾਲਸੀ ਬਿਆਨ ਦੇਣ ਦਾ ਕੋਈ ਅਧਿਕਾਰ ਨਹੀਂ। ਜੋ ਉਸਨੇ ਪਾਲਸੀ ਦੇ ਵਿਰੁੱਧ ਜਾ ਕੇ ਅਮਲ ਕੀਤਾ ਹੈ, ਉਸ ਵਿਰੁੱਧ ਜਲਦੀ ਹੀ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ । ਇਸ ਲਈ ਕਿਸੇ ਪਾਰਟੀ, ਕਿਸੇ ਗਰੁੱਪ ਜਾਂ ਉਮੀਦਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਿਸੇ ਤਰ੍ਹਾਂ ਦੀ ਮਦਦ ਦੇਣ ਦਾ ਕੋਈ ਰਤੀਭਰ ਵੀ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਉਂਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਬਹੁਤ ਪਹਿਲੇ ‘ਨਾ ਹਮ ਹਿੰਦੂ, ਨਾ ਮੁਸਲਮਾਨ’ ਉਚਾਰਕੇ ਸਿੱਖ ਕੌਮ ਦੀ ਵੱਖਰੀ ਅਣਖ਼ੀਲੀ ਪਹਿਚਾਣ ਨੂੰ ਸਪੱਸ਼ਟ ਕਰ ਦਿੱਤਾ ਸੀ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਕਿਸ਼ਨ-ਬਿਸ਼ਨ ਮੈਂ ਕਬਹੁੰ ਨਾ ਧਿਆਂਉ, ਜੋ ਬਰ ਚਾਹੂੰ ਤੁਮ ਤੇ ਪਾਂਉ’ ਅਤੇ ‘ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਏਕਿ ਨਾ ਮਾਨਿਓ’ ਉਚਾਰਕੇ ਇਸ ਵਿਲੱਖਣਤਾਂ ਨੂੰ ਹੋਰ ਮਜ਼ਬੂਤ ਕੀਤਾ ਸੀ ਜਦੋਂਕਿ ਉਪਰੋਕਤ ਪ੍ਰਚਾਰਕ ਦਸਵੇਂ ਗੁਰੂ ਦੀ ਬਾਣੀ ਨੂੰ ਹੀ ਮੰਨਣ ਤੋਂ ਇਨਕਾਰੀ ਹਨ। ਫਿਰ ਜਦੋਂ ਬਾਬਾ ਰਾਮਰਾਏ ਵੱਲੋਂ ਗੁਰਬਾਣੀ ਨੂੰ ਪਿੱਠ ਦੇਣ ਦੀ ਬਦੌਲਤ ਗੁਰੂ ਸਾਹਿਬਾਨ ਨੇ ਬਾਬਾ ਰਾਮਰਾਏ ਤੋਂ ਹਰ ਤਰ੍ਹਾਂ ਦੇ ਸੰਬੰਧ ਤੋੜ ਲਏ ਸਨ, ਤਾਂ ਉਪਰੋਕਤ ਗਰੁੱਪ, ਸਿੱਖ ਪ੍ਰਚਾਰਕ ਅਤੇ ਦਿੱਲੀ ਵਿਖੇ ਚੋਣਾਂ ਲੜ੍ਹ ਰਹੇ ਗਰੁੱਪ ਸਿੱਖੀ ਸਿਧਾਤਾਂ ਨੂੰ ਪਿੱਠ ਦੇ ਕੇ ਹਿੰਦੂਤਵ ਸਿੱਖ ਕੌਮ ਵਿਰੋਧੀ ਜਮਾਤਾਂ ਨਾਲ ਸਾਂਝਾ ਪਾ ਕੇ ਚੋਣ ਲੜਨ ਦੇ ਅਮਲ ਸਿੱਖੀ ਨੂੰ ਕੀ ਤਿਲਾਜ਼ਲੀ ਦੇਣ ਵਾਲੇ ਨਹੀਂ ਹਨ ? ਜਿਨ੍ਹਾਂ ਸਿੱਖ ਨੌਜ਼ਵਾਨਾਂ ਦੇ ਹੱਥਾਂ ਵਿਚ 1ਖ-47 ਫੜਾਕੇ ਜਿਨ੍ਹਾਂ ਆਗੂਆਂ ਨੇ ਸਿੱਖ ਨੌਜੁਆਨੀ ਨੂੰ ਖ਼ਾਲਿਸਤਾਨ ਦੇ ਸੰਘਰਸ਼ ਵਿਚ ਤੋਰਿਆ, ਅੱਜ ਉਹ ਬਾਹਰਲੇ ਮੁਲਕਾਂ ਦੇ 70 ਡਿਗਰੀ ਫਰੇਨਾਈਟ ਵਿਚ ਆਨੰਦ ਮਾਣਦੇ ਹੋਏ ਨਾਸਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਲੈਦੇ ਹਨ, ਉਨ੍ਹਾਂ ਵੱਲੋਂ ਵੀ ਸਿੱਖ ਵਿਰੋਧੀ ਆਮ ਆਦਮੀ ਪਾਰਟੀ ਦੀ ਮਦਦ ਕਰਨਾ ਸਾਡੀ ਸਮਝ ਤੋਂ ਬਾਹਰ ਹੈ ਅਤੇ ਸਿੱਖ ਤੇ ਪੰਜਾਬ ਵਿਰੋਧੀ ਵਰਤਾਰਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਦਲ ਖ਼ਾਲਸਾ, ਪੰਚ ਪ੍ਰਧਾਨੀ ਵਾਲਿਆਂ ਨੇ ਵੀ ਹੁਣੇ ਪੰਜਾਬ ਵਿਚ ਹੋਈਆ ਅਸੈਬਲੀ ਚੋਣਾਂ ਸਮੇਂ ਖੁੱਲ੍ਹੇਆਮ ਆਮ ਆਦਮੀ ਪਾਰਟੀ ਤੇ ਸ੍ਰੀ ਕੇਜਰੀਵਾਲ ਨੂੰ ਮਦਦ ਕਰਦੇ ਰਹੇ ਹਨ ।