ਲੁਧਿਆਣਾ – ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਪ੍ਰਸਿੱਧ ਗੀਤਕਾਰ ਮੀਤ ਮੈਹਦੁਪੁਰੀ ਦਾ ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ਮੰਚ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਦੀ ਅਗਵਾਈ ਵਿੱਚ ਹੋਏ ਸਨਮਾਨ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੇਖਕ, ਕਵੀ ਅਤੇ ਸਾਹਿਤਕਾਰ ਹਾਜ਼ਰ ਸਨ। ਇਸ ਮੌਕੇ ਵਿਰਦੀ ਨੇ ਬੋਲਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੇ ਆਪਣੇ ਮਾਤਾ ਪਿਤਾ ਜੀ ਦੀ ਨਿੱਘੀ ਯਾਦ ਵਿੱਚ ਦਿੱਤਾ ਗਿਆ ਹੈ। ਇਹ ਸਨਮਾਨ ਪ੍ਰਸਿੱਧ ਗੀਤਕਾਰ ਜੋ ਕੇ ਯੂ.ਐਸ.ਏ ਵਿਖੇ ਗੀਤਕਾਰੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਪੰਜਾਬੀ ਬੋਲੀ ਨੂੰ ਵੱਡੀ ਦੇਣ ਕਰਕੇ ਇਹ ਸਨਮਾਨ ਦੇ ਕੇ ਅਸੀਂ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਸਨਮਾਨ ਕਰਨ ਦੀ ਰਸਮ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਕਲਚਰ ਵਿੰਗ ਦੇ ਚੇਅਰਮੈਨ ਰਵਿੰਦਰ ਸਿੰਘ ਦੀਵਾਨਾ, ਗਾਇਕ ਪ੍ਰਗਟ ਖਾਨ, ਅਮਰਜੀਤ ਸ਼ੇਰਪੁਰੀ ਤੇ ਜਿੰਦਰਪਾਲ ਸਿੰਘ ਵਿਰਦੀ ਸੰਜੀਵ ਪੁਰੀ ਤੇ ਹੋਰ ਸ਼ਖਸ਼ੀਅਤਾਂ ਨੇ ਨਿਭਾਈ। ਸਨਮਾਨੇ ਗਏ ਮੀਤ ਮੈਹਦੁਪੁਰੀ ਨੇ ਭਾਵੁਕ ਹੋ ਕੇ ਬੋਲਦਿਆਂ ਕਿਹਾ ਕਿ ਮੇਰਾ ਇਹ ਮਾਨ ਸਾਡੀ ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਨੂੰ ਜਾਂਦਾ ਹੈ। ਜਿਸ ਨੂੰ ਮੈਂ ਕਵਿਤਾਵਾਂ ,ਗੀਤਾਂ ਅਤੇ ਗਜ਼ਲਾਂ ਵਿੱਚ ਲਿੱਖਕੇ ਸਕੂਨ ਮਹਿਸੂਸ ਕਰਦਾ ਹਾਂ ਅਤੇ ਅਮਰੀਕਾ ਵਿੱਚ ਰਹਿ ਕੇ ਵੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਵੀ ਨਹੀਂ ਭੁਲਿਆ ਬਲਕਿ ਇਸ ਨੂੰ ਬੁਲੰਦੀਆਂ ਤੇ ਲਿਜਾਣ ਲਈ ਹਮੇਸ਼ਾ ਸੰਘਰਸ਼ਸ਼ੀਲ ਰਹਾਂਗਾ।