ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਸਲਾਨਾ ਦੋ ਦਿਨਾਂ (1 ਮਾਰਚ ਤੋਂ 2 ਮਾਰਚ, 2017) ਫਲਾਵਰ ਸ਼ੋਅ ਅੱਜ ਆਰੰਭ ਹੋਇਆ। ਇਹ ਫਲਾਵਰ ਸ਼ੋਅ ਅਤੇ ਮੁਕਾਬਲਾ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਪਰਿਵਾਰਕ ਸੋਮੇ ਪ੍ਰਬੰਧ ਵਿਭਾਗ ਅਤੇ ਅਸਟੇਟ ਆਰਗੇਨਾਈਜ਼ੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ । ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਸ ਸ਼ੋਅ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੇ ਫਲੋਰੀਕਲਚਰ ਵਿਭਾਗ ਦੁਆਰਾ ਪੰਜਾਬ ਵਿੱਚ ਬਾਗਬਾਨੀ ਦੇ ਕਿੱਤੇ ਰਾਹੀਂ ਫੁੱਲਾਂ ਦੀਆਂ ਨਵੀਆਂ ਕਿਸਮਾਂ ਦੇ ਉਤਪਾਦਨ ਅਤੇ ਮੰਡੀਕਰਨ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਸਦਕਾ ਫੁੱਲ ਪ੍ਰੇਮੀ ਵੀ ਆਪਣੇ ਕੁਦਰਤੀ ਸੁਹਜ ਸੁਆਦ ਦੀ ਪੂਰਤੀ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸੂਬਾ ਸਰਕਾਰ ਦੁਆਰਾ ਫ਼ਸਲੀ ਵਿਭਿੰਨਤਾ ਦੇ ਰਾਹ ਉਤੇ ਚੱਲਣ ਦੇ ਦਿੱਤੇ ਸੱਦੇ ਲਈ ਫੁੱਲਾਂ ਦੀ ਖੇਤੀ ਦੀ ਵਪਾਰਕ ਕਾਸ਼ਤ ਵਧਾਉਣੀ ਚਾਹੀਦੀ ਹੈ । ਇਸ ਕਰਕੇ ਅੱਜਕਲ੍ਹ ਪੰਜਾਬ ਵਿੱਚ 2150 ਪ੍ਰਤੀ ਹੈਕਟੇਅਰ ਤੇ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ । ਇਸ ਉਪਰੰਤ ਉਹਨਾਂ ਨੇ ਡਾ. ਐਮ ਐਸ ਰੰਧਾਵਾ ਦੁਆਰਾ ਯੂਨੀਵਰਸਿਟੀ ਸੁੰਦਰ ਬਨਾਉਣ ਵਿੱਚ ਪਾਏ ਗਏ ਯੋਗਦਾਨ ਦੇ ਨਾਲ-ਨਾਲ ਕੁਦਰਤ ਉਤੇ ਲਿਖੀਆਂ ਕਿਤਾਬਾਂ ਨੂੰ ਵੀ ਸਲਾਹਿਆ ਅਤੇ ਨਾਲ ਹੀ ਉਹਨਾਂ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਨੂੰ ਫਲਾਵਰ ਸ਼ੋਅ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਨਾ ਦਿੰਦਿਆਂ ਸਾਫ਼ ਹਵਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਵੀ ਕੀਤੀ। ਜਿਸ ਸਦਕਾ ਅਸੀਂ ਤੇ ਰਾਹੀਂ ਫੁੱਲਾਂ ਦੀਆਂ ਨਵੀਆਂ ਕਿਸਮਾਂ ਦੇ ਉਤਪਾਦਨ ਅਤੇ ਮੰਡੀਕਰਨ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਸਦਕਾ ਫੁੱਲ ਪ੍ਰੇਮੀ ਵੀ ਆਪਣੇ ਕੁਦਰਤੀ ਸੁਹਜ ਸੁਆਦ ਦੀ ਪੂਰਤੀ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸੂਬਾ ਸਰਕਾਰ ਦੁਆਰਾ ਫ਼ਸਲੀ ਵਿਭਿੰਨਤਾ ਦੇ ਰਾਹ ਉਤੇ ਚੱਲਣ ਦੇ ਦਿੱਤੇ ਸੱਦੇ ਲਈ ਫੁੱਲਾਂ ਦੀ ਖੇਤੀ ਦੀ ਵਪਾਰਕ ਕਾਸ਼ਤ ਵਧਾਉਣੀ ਚਾਹੀਦੀ ਹੈ । ਇਸ ਕਰਕੇ ਅੱਜਕਲ੍ਹ ਪੰਜਾਬ ਵਿੱਚ 2150 ਪ੍ਰਤੀ ਹੈਕਟੇਅਰ ਤੇ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇਸ ਉਪਰੰਤ ਉਹਨਾਂ ਨੇ ਡਾ. ਐਮ ਐਸ ਰੰਧਾਵਾ ਦੁਆਰਾ ਯੂਨੀਵਰਸਿਟੀ ਸੁੰਦਰ ਬਨਾਉਣ ਵਿੱਚ ਪਾਏ ਗਏ ਯੋਗਦਾਨ ਦੇ ਨਾਲ-ਨਾਲ ਕੁਦਰਤ ਉਤੇ ਲਿਖੀਆਂ ਕਿਤਾਬਾਂ ਨੂੰ ਵੀ ਸਲਾਹਿਆ ਅਤੇ ਨਾਲ ਹੀ ਉਹਨਾਂ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਨੂੰ ਫਲਾਵਰ ਸ਼ੋਅ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਨਾ ਦਿੰਦਿਆਂ ਸਾਫ਼ ਹਵਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਵੀ ਕੀਤੀ। ਜਿਸ ਸਦਕਾ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖ ਕੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਖੂਬਸੂਰਤ ਵਾਤਾਵਰਨ ਉਪਲੱਬਧ ਕਰਵਾ ਸਕਾਂਗੇ । ਸੀਨੀਅਰ ਫਲੋਰੀਕਲਚਰਿਸਟ ਡਾ. ਐਚ ਐਸ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਵਿਅਕਤੀਗਤ, ਨਿੱਜੀ ਅਦਾਰੇ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਤੋਂ ਇਲਾਵਾ ਨਰਸਰੀਆਂ ਵੀ ਭਾਗ ਲੈ ਸਕਣਗੀਆਂ । ਇਸ ਵਿੱਚ ਮੌਸਮੀ, ਫਾਇਲਜ਼, ਕੈਕਟੀ, ਸਕੂਲੈਂਟਸ, ਫਰਨਸ ਅਤੇ ਬੋਨਸਾਈ ਦੇ ਸੁੱਕੇ ਅਤੇ ਗਿੱਲੇ ਫੁੱਲਾਂ ਦੇ ਵਰਗ ਸ਼ਾਮਿਲ ਕੀਤੇ ਜਾਣਗੇ ।
ਫੁੱਲਾਂ ਦੇ 85 ਅਲੱਗ-ਅਲੱਗ ਵਰਗਾਂ ਦੀਆਂ 1300 ਐਂਟਰੀਆਂ ਹੋਣਗੀਆਂ ਜਿਨ੍ਹਾਂ ਸਦਕਾ 92 ਪਹਿਲੇ ਇਨਾਮ ਅਤੇ 106 ਦੂਜੇ ਦਰਜੇ ਦੇ ਇਨਾਮ ਜੇਤੂਆਂ ਨੂੰ ਦਿੱਤੇ ਜਾਣਗੇ। ਫਲਾਵਰ ਸ਼ੋਅ ਦਾ ਇਨਾਮ ਵੰਡ ਸਮਾਰੋਹ ਦੂਜੇ ਦਿਨ ਆਯੋਜਿਤ ਕੀਤਾ ਜਾਵੇਗਾ ਜਿੱਥੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ । ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁੱਖੀ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਫਲਾਵਰ ਸ਼ੋਅ ਅਤੇ ਗੁਲਦਾਉਦੀ ਸ਼ੋਅ ਯੂਨੀਵਰਸਿਟੀ ਦੀ ਹਰ ਸਾਲ ਹੋਣ ਵਾਲੀ ਪ੍ਰਮੁੱਖ ਗਤੀਵਿਧੀ ਹੈ ਜਿਸ ਸਦਕਾ ਯੂਨੀਵਰਸਿਟੀ ਵੱਲੋਂ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ।