ਜੌਨਪੁਰ – ਉਤਰਪ੍ਰਦੇਸ਼ ਦੇ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਵੀ ਕਮਾਲ ਦੇ ਹਨ। ਉਨ੍ਹਾਂ ਨੇ ਬਿਜਲੀ ਨੂੰ ਵੀ ਹਿੰਦੂ-ਮੁਸਲਮਾਨ ਦੇ ਸਾਂਚਿਆਂ ਵਿੱਚ ਵੰਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਪਾ-ਕਾਂਗਰਸ ਰੋਡ ਸ਼ੋਅ ਨੇ ਵਿਰੋਧੀਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਵਿਧਾਨਸਭਾ ਚੋਣਾਂ ਦੇ ਅੰਤਿਮ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ ਪਰਚਾਰ ਲਈ ਪਹੁੰਚੇ ਮੁੱਖਮੰਤਰੀ ਅਖਿਲੇਸ਼ ਨੇ ਕਿਹਾ ਕਿ ਪ੍ਰਧਾਨਮੰਤਰੀ ਨੇ ਆਰੋਪ ਲਗਾਇਆ ਹੈ ਕਿ ਰਾਜ ਵਿੱਚ ਹਿੰਦੂਆਂ ਨੂੰ ਘੱਟ ਅਤੇ ਮੁਸਲਮਾਨਾਂ ਨੂੰ ਬਿਜਲੀ ਵੱਧ ਦਿੱਤੀ ਜਾ ਰਹੀ ਹੈ। ਅਸਾਂ ਉਨ੍ਹਾਂ ਦੇ ਇਸ ਸਵਾਲ ਦਾ ਜਵਾਬ ਅੰਕੜਿਆਂ ਸਮੇਤ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਬੀਜੇਪੀ ਨੇ ਦੇਸ਼ ਦੀ ਜਨਤਾ ਨੂੰ ਚੰਗੇ ਦਿਨ ਆਉਣ ਦੇ ਸੁਫ਼ਨੇ ਵਿਖਾਏ ਸਨ, ਪਰ ਉਸ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
ਮੁੱਖਮੰਤਰੀ ਨੇ ਕਿਹਾ ਕਿ ਬਨਾਰਸ ਵਿੱਚ ਜਿਸ ਦਿਨ ਕਾਂਗਰਸ ਅਤੇ ਸਪਾ ਨੇ ਸੰਯੁਕਤ ਰੋਡ ਸ਼ੋਅ ਕੀਤਾ ਹੈ, ਉਸ ਦੇ ਬਾਅਦ ਤੋਂ ਹੀ ਪੂਰੇ ਬਨਾਰਸ ਨੇ ਗਠਬੰਧਨ ਦੇ ਪੱਖ ਵਿੱਚ ਹੋਣ ਦਾ ਫੈਂਸਲਾ ਕਰ ਲਿਆ। ਉਨ੍ਹਾਂ ਨੇ ਮਾਇਆਵਤੀ ਤੇ ਵੀ ਵਾਰ ਕਰਦੇ ਹੋਏ ਕਿਹਾ ਕਿ ਪੱਥਰਾਂ ਵਾਲੀ ਸਰਕਾਰ ਤੋਂ ਵੀ ਸਦਾ ਸਾਵਧਾਨ ਰਹਿਣਾ।