ਲੁਧਿਆਣਾ – ਅਜੋਕੇ ਸੰਸਾਰ ਵਿਚ ਔਰਤ ਦੀ ਤਾਕਤ ਅਤੇ ਯੋਗਦਾਨ ਨੂੰ ਦਰਸਾਉਣ ਲਈ ਲੁਧਿਆਣਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹਫਤਾਵਾਰੀ ਸਮਾਰੋਹਾਂ ਦਾ ਆਯੋਜਨ ਕੀਤਾ । ਇਸ ਦੌਰਾਨ ਕੈਂਪਸ ਵਿਚ ਮਹਿਲਾ ਸਸ਼ਕਤੀਕਰਨ ਵਿਸ਼ੇ ਤੇ ਸੈਮੀਨਾਰ,ਪੋਸਟਰ ਮੇਕਿੰਗ ਅਤੇ ਰੰਗੋਲੀ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ । ਇਸ ਦੇ ਨਾਲ ਹੀ ਐਲ ਸੀ ਈ ਟੀ ਦੇ ਵਿਦਿਆਰਥੀਆਂ ਨੇ ਵੀ ਪਾਵਰ ਪ੍ਰੈਜ਼ਟੇਂਸ਼ਨ ਰਾਹੀਂ ਔਰਤਾਂ ਦੇ ਸਮਾਜ ਦੇ ਯੋਗਦਾਨ ਅਤੇ ਉਨ੍ਹਾਂ ਦੇ ਹੱਕਾਂ ਸਬੰਧੀ ਵਡਮੁੱਲੀ ਜਾਣਕਾਰੀ ਆਪਣੇ ਸਾਥੀਆਂ ਨਾਲ ਸਾਂਝੀ ਕੀਤੀ। ਅਖਰੀਲੇ ਦਿਨ ਦੇ ਸਮਾਪਤੀ ਸਮਾਰੋਹ ਵਿਚ ਆਰਟ ਆਫ਼ ਲੀਵਿੰਗ ਦੇ ਮੈਂਬਰਾਂ ਨੇ ਔਰਤ ਦੀ ਸਮਾਜ ਨੂੰ ਦੇਣ ਵਿਸ਼ੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਆਰਟ ਆਫ਼ ਲੀਵਿੰਗ ਵਲੋਂ ਅਮਿਤਾ ਚੌਪੜਾ ਅਤੇ ਰੇਖਾ ਮਿੱਤਲ ਨੇ ਵਿਦਿਆਰਥੀਆਂ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ । ਜਦ ਕਿ ਇਸ ਸਮਾਪਤੀ ਸਮਾਰੋਹ ਦੀ ਸ਼ੁਰੂਆਤ ਚੇਅਰਮੈਨ ਵਿਜੇ ਗੁਪਤਾ ਵੱਲੋਂ ਦੀਪ ਜਲਾ ਕੇ ਅਤੇ ਦੇਵੀ ਸਰਸਵਤੀ ਨੂੰ ਸ਼ਰਧਾ ਪ੍ਰਗਟਾ ਕੇ ਕੀਤੀ ਗਈ। ਇਸ ਮੌਕੇ ਤੇ ਸਟਾਫ਼ ਮੈਂਬਰਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੱਖ-ਵੱਖ ਖੇਤਰਾਂ ਨੂੰ ਨਾਮ ਖੱਟਣ ਵਾਲੀਆਂ ਮਹਿਲਾਵਾਂ ਦੇ ਜੀਵਨ ਅਤੇ ਉਨ੍ਹਾਂ ਦੀ ਉਪਲਬਧੀਆਂ ਤੇ ਚਰਚਾ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ ।
ਚੇਅਰਮੈਨ ਵਿਜੇ ਗੁਪਤਾ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿਹਾ ਕਿ ਜਿਸ ਤਰਾਂ ਅੱਜ ਦਾ ਦਿਨ ਸੰਸਾਰ ਭਰ ‘ਚ ਮਹਿਲਾ ਦਿਵਸ ਨੂੰ ਸਮਰਪਿਤ ਵਜੋਂ ਮਨਾਇਆ ਜਾ ਰਿਹਾ ਹੈ ਜੇਕਰ ਇਹੀ ਵਿਚਾਰ ਅਤੇ ਸੋਚ ਰੋਜ਼ਾਨਾ ਮਹਿਲਾ ਦਿਵਸ ਵਜੋਂ ਮਨਾਇਆ ਜਾਵੇ ਤਾਂ ਸ਼ਾਇਦ ਰੋਜ਼ਾਨਾ ਵ¤ਧ ਰਹੀਆਂ ਬਲਾਤਕਾਰ ਅਤੇ ਔਰਤਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਨਾ ਸਿਰਫ਼ ਦੇਸ਼ ਦਾ ਭਵਿਖ ਹਨ ਬਲਕਿ ਇਕ ਵੱਡਾ ਬਦਲਾਓ ਲਿਆਉਣ ਦੇ ਕਾਬਿਲ ਹਨ ਅਤੇ ਸੰਸਾਰ ਨੂੰ ਇਕ ਨਵੀ ਸੋਚ ਦੇਣ ਲਈ ਨਵੀ ਪੀੜੀ ਨੂੰ ਹੀ ਅੱਗੇ ਆਉਣਾ ਪਵੇਗਾ । ਜਿਸ ਵਿਚ ਔਰਤ ਦੀ ਸਮਾਨਤਾ ਇਕ ਅਹਿਮ ਅਤੇ ਗੰਭੀਰ ਮੁੱਦਾ ਹੈ।
ਅਮਿਤਾ ਚੌਪੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਮੇਂ ਦੇ ਨਾਲ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ ਹਨ, ਪਰ ਫਿਰ ਵੀ ਭਾਰਤੀ ਸਮਾਜ ਵਿਚ ਔਰਤਾਂ ਦੀ ਸਮਾਨਤਾ ਲਈ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਅਨਪੜ੍ਹਤਾ ਔਰਤਾਂ ਦੇ ਹੱਕਾਂ ਲਈ ਇਕ ਵੱਡੀ ਰੁਕਾਵਟ ਹੈ ਪਰ ਪੜ੍ਹੀਆਂ ਲਿਖੀਆਂ ਲੜਕੀਆਂ ਅਤੇ ਔਰਤਾਂ ਵੀ ਆਪਣੇ ਹੱਕਾਂ ਤੋਂ ਮਰਹੂਮ ਨਜ਼ਰ ਆਉਂਦੀਆਂ ਹਨ। ਇੱਥੋਂ ਤੱਕ ਕਿ ਕੰਮ ਕਾਜ਼ੀ ਔਰਤਾਂ ਆਪਣੇ ਵਿੱਤੀ ਸਮਾਨਤਾ ਤੋਂ ਬਹੁਤ ਦੂਰ ਹਨ। ਬੇਸ਼ੱਕ ਕਮਾਈ ਤਾਂ ਉਹ ਕਰਦੀਆਂ ਹਨ ਜਦ ਕਿ ਉਨ੍ਹਾਂ ਦੇ ਬੈਂਕ ਅਕਾਊਂਟ ਪਰਿਵਾਰ ਦੇ ਮਰਦ ਮੈਂਬਰ ਵਰਤਦੇ ਹਨ। ਇਹ ਵੀ ਇਕ ਤਰਾਂ ਨਾਲ ਗੁਲਾਮੀ ਦੀ ਨਿਸ਼ਾਨੀ ਹੈ। ਇਸ ਦੇ ਨਾਲ ਉਨ੍ਹਾਂ ਔਰਤਾਂ ਦੇ ਹੱਕਾਂ ਸਬੰਧੀ ਜਾਣਕਾਰੀ ਅਤੇ ਲੜਕਿਆਂ ਨੂੰ ਲੜਕੀਆਂ ਪ੍ਰਤੀ ਇਕ ਸਤਿਕਾਰਯੋਗ ਸੋਚ ਬਣਾਉਣ ਦੀ ਅਪੀਲ ਕੀਤੀ।
ਰੇਖਾ ਮਿੱਤਲ ਨੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦੇ ਹੋਏ ਔਰਤਾਂ ਦੇ ਹੱਕਾਂ, ਸਮਾਜ ਵਿਚ ਆ ਰਹੇ ਵਰਤਮਾਨ ਬਦਲਾਵਾਂ, ਨੌਜਵਾਨ ਪੀੜੀ ਦੀ ਔਰਤਾਂ ਪ੍ਰਤੀ ਬਦਲ ਰਹੀ ਸਕਾਰਤਮਕ ਸੋਚ ਅਤੇ ਔਰਤਾਂ ਵਿਚ ਹੋ ਰਹੇ ਸਿੱਖਿਆਂ ਦੇ ਪਾਸਾਰ ਜਿਹੇ ਗੰਭੀਰ ਮੁੱਦਿਆਂ ਤੇ ਜਾਣਕਾਰੀ ਸਾਂਝੀ ਕੀਤੀ। ਇੰਸਟੀਚਿਊਟ ਦੇ ਹੋਰਨਾ ਸਟਾਫ਼ ਮੈਂਬਰਾਂ ਵੱਲੋਂ ਇਸ ਮੌਕੇ ਤੇ ਤਕਰੀਰਾਂ ਕੀਤੀਆਂ। ਵਿਦਿਆਰਥੀਆਂ ਵੱਲੋਂ 21ਵੀਂ ਸਦੀ ਦੀ ਔਰਤ ਦੇ ਸਮਾਜ ਵਿਚਲੇ ਯੋਗਦਾਨ ਲਈ ਪੇਸ਼ ਕੀਤੀ ਗਈ ਪ੍ਰੈਜ਼ਨਟੇਸ਼ਨ ਸਾਰਿਆਂ ਖੂਬ ਸਲਾਹੀ ਗਈ। ਅਖੀਰ ਵਿਚ ਪੇਂਟਿੰਗ ਅਤੇ ਰੰਗੋਲੀ ‘ਚ ਜੇਤੂ ਰਹਿਣ ਵਿਦਿਆਰਥੀਆਂ ਨੂੰ ਚੇਅਰਮੈਨ ਗੁਪਤਾ ਵਲੋਂ ਇਨਾਮ ਤਕਸੀਮ ਕੀਤੇ ਗਏ