ਇਸਲਾਮਾਬਾਦ- ਪਾਕਿਸਤਾਨ ਦੀ ਰੀਪਬਲਿਕ ਪਰੇਡ ਵਿੱਚ ਪਹਿਲੀ ਵਾਰ ਚੀਨ ਦੀ ਲਿਬਰੇਸ਼ਨ ਆਰਮੀ ਅਤੇ ਸਾਊਦੀ ਅਰਬ ਦੀ ਸੈਨਾ ਨੇ ਭਾਗ ਲਿਆ। ਇਸ ਖਾਸ ਮੌਕੇ ਤੇ ਪਾਕਿਸਤਾਨੀ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਕਿਹਾ, “ਪਾਕਿਸਤਾਨੀ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਤੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਪਰ ਭਾਰਤ ਸੀਜ਼ਫਾਇਰ ਵਾਇਲੇਸ਼ਨ ਕਰਕੇ ਰੀਜਨਲ ਪੀਸ ਦੇ ਲਈ ਖਤਰਾ ਪੈਦਾ ਕਰ ਰਿਹਾ ਹੈ।” ਰਾਸ਼ਟਰਪਤੀ ਮਮਨੂਨ ਹੁਸੈਨ ਨੇ ਵੀਰਵਾਰ ਨੂੰ ਇਸਲਾਮਾਬਾਦ ਵਿੱਚ ਰੀਪਬਲਿਕ ਡੇ ਤੇ ਐਨੂਅਲ ਮਿਲਟਰੀ ਪਰੇਡ ਦੀ ਸਲਾਮੀ ਲਈ। ਉਨ੍ਹਾਂ ਨੇ ਆਪਣੇ ਇਸ ਭਾਸ਼ਣ ਵਿੱਚ ਭਾਰਤ ਨੂੰ ਗੱਲਬਾਤ ਦਾ ਆਫਰ ਵੀ ਦਿੱਤਾ।
ਇਸ ਪਰੇਡ ਵਿੱਚ ਚੀਨ-ਸਾਊਦੀ ਅਰਬ ਦੀ ਆਰਮੀ ਦੇ ਇਲਾਵਾ ਤੁਰਕੀ ਦੇ ਮਿਲਟਰੀ ਬੈਂਡ ‘ਮੇਹਰ’ ਨੇ ਵੀ ਪਰਫਾਰਮਿਸ ਦਿੱਤਾ। ਪਾਕਿਸਤਾਨ ਨੇ ਰੀਪਬਲਿਕ ਪਰੇਡ ਵਿੱਚ ਆਪਣੇ ਨਿਯੂਕਲੀਅਰ ਕੈਪੇਬਲ ਵੈਪਨਸ, ਟੈਂਕ, ਜੈਟ ਅਤੇ ਹੋਰ ਹੱਥਿਆਰਾਂ ਦਾ ਵੀ ਪ੍ਰਦਰਸ਼ਨ ਕੀਤਾ। ਐਫ਼ 16, ਜੇ ਐਫ਼-17ਥੰਡਰਸ, ਏਡਬਲਿਯੂਏਸੀਐਸ, ਪੀ.ਥਰੀ –ਸੀ ਓਰੀਅਨ ਅਤੇ ਐਫ਼-7 ਦੇ ਦੁਆਰਾ ਆਪਣੀ ਸ਼ਕਤੀ ਵਿਖਾਈ। ਰਾਸ਼ਟਰਪਤੀ ਨੇ ਕਿਹਾ, “ ਚੀਨ ਦੀ ਆਰਮੀ ਨੇ ਪਹਿਲਾਂ ਕਦੇ ਵੀ ਕਿਸੇ ਦੂਸਰੇ ਦੇਸ਼ ਦੇ ਅਜਿਹੇ ਕਿਸੇ ਇਵੈਂਟ ਵਿੱਚ ਭਾਗ ਨਹੀਂ ਲਿਆ।” ਇਸ ਸਮਾਗਮ ਵਿੱਚ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼, ਫੈਡਰਲ ਮੰਤਰੀ, ਰਾਜਨੀਤੀਕਾਰ, ਡਿਪਲੋਮੈਟਸ ਦੇ ਨਾਲ ਜਵਾਇੰਟ ਚੀਫ਼ਸ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਅਤੇ ਸਰਵਿਸ ਚੀਫ਼ਸ ਵੀ ਸ਼ਾਮਿਲ ਹੋਏ।
ਰਾਸ਼ਟਰਪਤੀ ਨੇ ਭਾਰਤ ਤੇ ਸੀਜ਼ਫਾਇਰ ਵਾਇਲੇਸ਼ਨ ਦਾ ਆਰੋਪ ਲਗਾਉਂਦੇ ਹੋਏ ਕਿਹਾ, ਭਾਰਤ ਨੇ ਕਸ਼ਮੀਰ ਦੇ ਵਿਵਾਦਤ ਹਿਮਾਲੀਅਨ ਖੇਤਰ ਵਿੱਚ ਸੀਜ਼ਫਾਇਰ ਵਾਇਲੇਸ਼ਨ ਕਰ ਕੇ ਸ਼ਾਂਤੀ ਨੂੰ ਖ਼ਤਰੇ ਵਿੱਚ ਪਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ, “ਪਾਕਿਸਤਾਨ ਕਸ਼ਮੀਰ ਵਿਵਾਦ ਨੂੰ ਹਲ ਕਰਨ ਲਈ ਭਾਰਤ ਦੇ ਨਾਲ ਯੂਐਨ ਰੇਜੋਲਿਊਸ਼ਨਸ ਦੇ ਤਹਿਤ ਗੱਲਬਾਤ ਕਰਨ ਲਈ ਤਿਆਰ ਹੈ।” ਉਨ੍ਹਾਂ ਨੇ ਕਿਹਾ, “ ਪਾਕਿਸਤਾਨ ਜਮੂੰ-ਕਸ਼ਮੀਰ ਦੇ ਲੋਕਾਂ ਦੇ ਆਤਮਨਿਰਣੇ ਦੇ ਅਧਿਕਾਰ ਦੇ ਲਈ ਉਨ੍ਹਾਂ ਨੂੰ ਮੋਰਲ, ਰਾਜਨੀਤਕ ਅਤੇ ਡਿਪਲੋਮੈਟਿਕ ਸਪੋਰਟ ਦਿੰਦਾ ਰਹੇਗਾ।” ਮਮਨੂਨ ਹੁਸੈਨ ਨੇ ਕਸ਼ਮੀਰ ਵਿਵਾਦ ਦੇ ਸ਼ਾਂਤੀਪੂਰਵਕ ਹਲ ਲਈ ਇੰਟਰਨੈਸ਼ਨਲ ਭਾਈਚਾਰੇ ਨੂੰ ਅਹਿਮ ਰੋਲ ਅਦਾ ਕਰਨ ਦੀ ਵੀ ਅਪੀਲ ਕੀਤੀ।