ਮੁੰਬਈ – ਬਾਲੀਵੁੱਡ ਅਦਾਕਾਰ ਅਤੇ ਕਰੀਨਾ ਕਪੂਰ ਦੇ ਪਤੀ ਸੈਫ਼ ਅਲੀ ਪਟੌਦੀ ਨੇ ਆਪਣੀ ਸੱਸ ਬਬੀਤਾ ਕਪੂਰ ਨੂੰ ਇੱਕ ਬਹੁਤ ਹੀ ਮਹਿੰਗਾ ਤੋਹਫ਼ਾ ਦੇ ਰਹੇ ਹਨ। ਸੈਫ਼ ਨੇ ਮੁੰਬਈ ਵਿੱਚ ਇੱਕ 25 ਕਰੋੜ ਦਾ ਅਪਾਰਟਮੈਂਟ ਖ੍ਰੀਦਿਆ ਹੈ, ਜਿਸ ਬਾਰੇ ਇਹ ਚਰਚਾ ਹੈ ਕਿ ਇਹ ਆਲੀਸ਼ਾਨ ਅਪਾਰਟਮੈਂਟ ਉਹ ਆਪਣੀ ਸੱਸ, ਕਰੀਨਾ ਦੀ ਮਾਂ ਬਬੀਤਾ ਨੂੰ ਦੇ ਰਹੇ ਹਨ।
ਇੱਕ ਵੈਬਸਾਈਟ ਅਨੁਸਾਰ, ਸੈਫ ਅਤੇ ਕਰੀਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਮਾਂ ਬਬੀਤਾ ਹੁਣ ਵੱਡੇ ਬੰਗਲੇ ਵਿੱਚ ਰਹੇ। ਪਿੱਛਲੇ ਲੰਬੇ ਸਮੇਂ ਤੋਂ ਬਬੀਤਾ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਰਹਿ ਰਹੀ ਹੈ। ਇਹ ਸਪੱਸ਼ਟ ਨਹੀਂ ਹੋਇਆ ਕਿ ਸੈਫ ਇਹ ਗਿਫ਼ਟ ਕਿਸ ਖੁਸ਼ੀ ਵਿੱਚ ਦੇ ਰਹੇ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਕਰੀਨਾ ਦੇ ਪੁੱਤਰ ਦੀ ਮਾਂ ਬਣਨ ਦੀ ਖੁਸ਼ੀ ਵਿੱਚ ਸੈਫ਼ ਨੇ ਤੈਮੂਰ ਦੀ ਨਾਨੀ ਬਬੀਤਾ ਨੂੰ ਇਹ ਕੀਮਤੀ ਅਪਾਰਟਮੈਂਟ ਤੋਹਫ਼ੇ ਦੇ ਤੌਰ ਤੇ ਦਿੱਤਾ ਜਾ ਰਿਹਾ ਹੈ।