ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ।
ਪਤਾ ਨਹੀ ਕੀ ਕਰਦੇ ਸੀ ਗੱਲਾਂ,
ਮੈਨੂੰ ਕੱਲੀ ਵੇਖਕੇ ਤਾੜਣ ਲੱਗੇ।
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ…
ਮੈਂ ਵੀ ਕਰਦੀ ਰਹੀ ਯਕੀਨ ਓਹਨਾਂ ਤੇ,
ਜੋ ਪਿੱਠ ਵਿੱਚ ਖੰਜਰ ਮਾਰਨ ਲੱਗੇ।
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…
ਪੁੱਛਦੀ ਸੀ ਜੇ ਗੱਲ ਕੋਈ ਮੈਨੂੰ,
ਤਾਂ ਅੰਦਰੋਂ ਅੰਦਰੀ ਵਾੜਣ ਲੱਗੇ।
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…
ਕਦੇ ਕਰਦੇ ਸੀ ਪੈਸੇ ਦੀਆਂ ਗੱਲਾਂ,
ਕਦੇ ਕਰਦੇ ਸੀ ਕਾਰਾਂ ਦੀਆਂ ਗੱਲਾਂ।
ਪਤਾ ਨਹੀ ਕਿਹੜਾ ਗੁੱਸਾ ਉਤਾਰਨ ਲੱਗੇ,
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…
ਪੇਕਿਆਂ ਨੇ ਜੋ ਫੈਸਲਾ ਕੀਤਾ,
ਇੱਜ਼ਤ ਨਾ ਰੁਲਜੇ ਕੌੜਾ ਘੁੱਟ ਪੀਤਾ।
ਤੋਰਕੇ ਮੈਨੂੰ ਫਿਰ ਅੱਜ ਉੱਥੇ,
ਬਲੀ ਦਾਜ ਦੀ ਚਾੜਣ ਲੱਗੇ।
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…
ਕੌਰ ਰੀਤ
ਲੁਧਿਆਣਾ