ਬੱਚੇ ਦਾ ਦਿਮਾਗ਼ ਇਕ ਖਾਲੀ ਸਲੇਟ ਦੀ ਤਰ੍ਹਾਂ ਹੁੰਦਾ ਹੈ। ਉਸ ਉੱਤੇ ਜੋ ਵੀ ਲਿਖਣਾ ਚਾਹੋ, ਲਿਖ ਸਕਦੇ ਹੋ, ਪਹਿਲਾਂ ਮਾਂ-ਪਿਤਾ, ਭੈਣ-ਭਰਾ ਅਤੇ ਪਰਿਵਾਰ ਦੇ ਮੈਂਬਰਾਂ ਦਾ ਜ਼ਿਆਦਾ ਵਾਹ ਪੇਂਦਾ ਹੈ, ਤੁਹਾਡੇ ਵੱਲੋਂ ਕੀਤਾ ਜਾਂਦਾ ਸਾਰਾ ਵਰਤਾਓ ਬੱਚੇ ਨੂੰ ਅਸਿੱਧੇ ਰੂਪ ਵਿਚ ਸਿੱਖਿਆ ਦਿੰਦਾ ਹੈ। ਮਨੋ-ਵਿਗਿਆਨੀਆਂ ਅਨੁਸਾਰ ਬੱਚੇ ਦੇ ਪਹਿਲੇ ਸੱਤ ਸਾਲ ਵਿਚ ਗ੍ਰਹਿਣ ਕੀਤੀਆਂ ਆਦਤਾਂ ਸਥਾਈ ਅਸਰ ਛੱਡਦੀਆਂ ਹਨ। ਜਦੋਂ ਮਾਪੇ ਜਾਂ ਹੋਰ ਸੰਪਰਕ ‘ਚ ਆਉਣ ਵਾਲੇ ਵਿਅਕਤੀ ਇਹੋ ਜਿਹੇ ਕੰਮ ਕਰਦੇ ਹਨ, ਜੋ ਸਿਧਾਂਤਕ ਤੋਰ ‘ਤੇ ਗੱਲਤ ਹੁੰਦੇ ਹਨ। ਤਦ ਸਮੇਂ ਦੇ ਨਾਲ-ਨਾਲ ਬੱਚੇ ਨੂੰ ਠੀਕ ਲੱਗਣ ਲਗ ਜਾਂਦਾ ਹੈ ਅਤੇ ਉਸ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਜਿਵੇਂ :
1. ਜੇ ਬੱਚੇ ਦੇ ਸਾਹਮਣੇ ਵਾਹਨ ਚਲਾਉਣ ਸਮੇਂ ਟ੍ਰੈਫਿਕ ਰੂਲਾਂ ਦੀ ਉਲੰਘਣਾ ਕਰਦੇ ਹੋ
ਤਦ ਬੱਚੇ ਨੂੰ ਕਾਨੂੰਨ ਦੀ ਚਿੰਤਾ ਨਹੀਂ ਹੋਵੇਗੀ।
2. ਜੇ ਘਰ ਵਿਚ ਕੋਈ ਗ਼ੈਰ ਕਾਨੂੰਨੀ ਕੰਮ ਹੋ ਰਿਹਾ ਹੈ ਤਦ ਬੱਚਾ ਬੇਈਮਾਨ ਬਣੇਗਾ।
3. ਜੇ ਘਰ ਵਿਚ ਹਰ ਸਮੇਂ ਲੜਾਈ ਦਾ ਮਾਹੌਲ ਰਹਿੰਦਾ ਹੈ ਅਤੇ ਹਰ ਸਮੇਂ ਝਗੜਾ ਹੁੰਦਾ
ਰਹਿੰਦਾ ਹੈ, ਤਦ ਬੱਚਾ ਲੜਾਕਾ ਬਣੇਗਾ।
4. ਜੇ ਕਿਸੇ ਨੇ ਮਾਪਿਆਂ ਦੀ ਮਦਦ ਕੀਤੀ ਹੈ ਅਤੇ ਮਾਪੇ ਉਸ ਦਾ ਅਹਿਸਾਸ ਨਹੀਂ ਮੰਨਦੇ,
ਤਦ ਬੱਚਾ ਸਵਾਰਥੀ ਬਣੇਗਾ।
5. ਜੇ ਮਾਪਿਆਂ ਦੀ ਕਹਿਣੀ ਕਰਨੀ ਵਿਚ ਫਰਕ ਹੋਵੇਗਾ, ਤਦ ਬੱਚਾ ਬੇਭਰੋਸੇਯੋਗ ਹੋਵੇਗਾ।
6. ਜੇ ਘਰ ਵਿਚ ਹੋਰਨਾਂ ਦੀ ਨਿੰਦਾ-ਬਦਖੋਰੀ ਕਰਦੇ ਹੋ ਤਦ ਬੱਚਾ ਚੁਗਲਖੋਰ ਬਣੇਗਾ।
7. ਜੇ ਮਾਪੇ ਸਮੇਂ ਦੇ ਪਾਬੰਦ ਨਹੀਂ ਹਨ, ਕਿਸੇ ਥਾਂ ਸਮੇਂ ਸਿਰ ਨਹੀਂ ਪਹੁੰਚਦੇ, ਤਦ
ਬੱਚਾ ਲੇਟ ਲਤੀਫ ਬਣੇਗਾ।
8. ਜੇ ਘਰ ਵਿਚ ਸਭ ਕੁੱਝ ਹੁੰਦੇ ਹੋਏ ਪੈਸੇ ਖਰਚ ਨਹੀਂ ਕਰਦੇ, ਪੈਸੇ ਨੂੰ ਜਾਨ ਤੋਂ
ਪਿਆਰਾ ਸਮਝਦੇ ਹੋ ਤਦ ਬੱਚਾ ਕੰਜੂਸ ਬਣੇਗਾ।
9. ਜੇ ਘਰ ਵਿਚ ਵੱਡਿਆਂ ਦਾ ਸਤਿਕਾਰ ਨਹੀਂ ਹੁੰਦਾ, ਤਦ ਬੱਚਾ ਆਗਿਆਕਾਰ ਨਹੀਂ ਹੋਵੇਗਾ।
10. ਜੇ ਪਰਿਵਾਰ ਵਿੱਚ ਕਿਸੇ ਫ਼ੈਸਲੇ ਨੂੰ ਵਾਰ-ਵਾਰ ਬਦਲਦੇ ਹੋ ਤਦ ਬੱਚੇ ਵਿਚ ਦੋਚਿਤੀ
ਦੀ ਭਾਵਨਾ ਪ੍ਰਬਲ ਹੋਵੇਗੀ।
11. ਜੇ ਘਰ ਵਿਚ ਹਰ ਮੈਂਬਰ ਆਪਣੀ ਮਰਜ਼ੀ ਕਰਦਾ ਹੈ, ਕਿਸੇ ਨਿਯਮ ਵਿਚ ਰਹਿਣ ਦਾ ਮਾਹੌਲ
ਨਹੀਂ ਹੈ, ਤਦ ਬੱਚਾ ਅਨੁਸ਼ਾਸ਼ਹੀਣ ਹੋਵੇਗਾ।
12. ਜੇ ਘਰ ਵਿਚ ਵਹਿਮ ਭਰਮਾਂ, ਜਾਦੂ ਟੂਣੇ, ਗੈਬੀ ਸ਼ਕਤੀਆਂ, ਭੂਤਾਂ ਪਰੇਤਾਂ ਦੇ ਵਿਚ
ਵਿਸ਼ਵਾਸ਼ ਕਰਦੇ ਹੋ ਤਦ ਬੱਚਾ ਅੰਧ-ਵਿਸ਼ਵਾਸ਼ੀ ਹੋਵੇਗਾ।
13. ਜੇ ਘਰ ਵਿਚ ਨਸ਼ੇ ਦਾ ਪ੍ਰਯੋਗ ਹੁੰਦਾ ਹੈ, ਤਦ ਬੱਚਾ ਨਸ਼ੱਈ ਹੋਵੇਗਾ।
14. ਜੇ ਬੱਚੇ ਨੂੰ ਹਰ ਕੰਮ ਕਰਾਵੁਣ ਲਈ ਰੋਣਾ ਪੈਂਦਾ ਹੈ, ਆਪਣੇ ਆਪ ਮੰਗ ਪੂਰੀ ਨਹੀਂ
ਹੁੰਦੀ, ਤਦ ਬੱਚਾ ਜਿੱਦੀ ਹੋਵੇਗਾ।
15. ਜੇ ਪਰਿਵਾਰ ਦੇ ਮੈਂਬਰ ਅੱਜ ਦਾ ਕੰਮ ਕੱਲ ‘ਤੇ ਛੱਡਦੇ ਹਨ ਤਦ ਬੱਚਾ ਆਲਸੀ ਹੋਵੇਗਾ।
16. ਜੇ ਘਰ ਦੇ ਮੈਂਬਰ ਕਿਸੇ ਸੰਕਟ/ਮੁਸੀਬਤ ਦਾ ਮੁਕਾਬਲਾ ਦ੍ਰਿੜਤਾ ਨਾਲ ਨਹੀਂ ਕਰਦੇ
ਤਦ ਬੱਚਾ ਪਲਾਇਨਵਾਦੀ ਰੁੱਚੀ ਰੱਖੇਗਾ।
17. ਜੇ ਘਰ ਵਿਚ ਅੰਨ੍ਹੇਵਾਹ ਪੈਸੇ ਖਰਚੇ ਜਾਂਦੇ ਹਨ ਤਦ ਬੱਚਾ ਫਜ਼ੂਲ ਖਰਚੀਲਾ ਹੋਵੇਗਾ।
18. ਜੇ ਬੱਚਾ ਸਕੂਲ ਵਿਚ ਕਿਤਾਬਾਂ,ਲੰਚ ਬਾਕਸ ਆਦਿ ਭੁੱਲ ਕੇ ਆਉਂਦਾ ਹੈ ਅਤੇ ਉਸ ਦੀ
ਗੱਲਤੀ ਮਹਿਸੂਸ ਨਹੀਂ ਕਰਵਾਉਂਦੇ ਤਦ ਗ਼ੈਰ ਜ਼ਿੰਮੇਵਾਰ ਬਣੇਗਾ।
19. ਜੇ ਘਰ ਵਿਚ ਸਭ ਕੁਝ ਹੁੰਦੇ ਹੋਏ ਕਿਸੇ ਲੋੜਵੰਦ ਜਾਂ ਬੇਸਹਾਰੇ ਦੀ ਮਦਦ ਨਹੀਂ
ਕਰਦੇ ਤਦ ਬੱਚਾ ਬੇਰਹਿਮ ਬਣੇਗਾ।
20. ਜੇ ਤੁਸੀਂ ਕਿਸੇ ਤੋਂ ਪੈਸੇ ਉਧਾਰ ਲਏ ਹਨ ਅਤੇ ਮੋੜਦੇ ਨਹੀਂ, ਤਦ ਬੱਚਾ ਬੇਈਮਾਨ ਬਣੇਗਾ।
21. ਜੇ ਤੁਸੀਂ ਮੋਬਾਈਲ ਫੋਨਾਂ ਉੱਤੇ ਆਪਣੀ ਹਾਜ਼ਰੀ ਵਾਲੀ ਥਾਂ ਕੋਈ ਗੱਲਤ ਸਥਾਨ ਦੱਸਦੇ
ਹੋ ਤਦ ਬੱਚਾ ਝੂਠਾ ਬਣੇਗਾ।
22. ਜੇ ਟੀ.ਵੀ ਵੇਖਣ ਸਮੇਂ ਜਾਂ ਵੈਸੇ ਅਸ਼ਲੀਲ ਜਾਂ ਬੇਤੁਕੀਆਂ ਗੱਲਾਂ ਕਰਦੇ ਹੋ ਤਦ
ਬੱਚਾ ਬਦਚਲਨ ਬਣੇਗਾ।
23. ਜੇ ਮਾਪੇ ਕਿਸੇ ਕੰਮ ਨੂੰ ਕਰਵਾਉਣ ਲਈ ਅਯੋਗ ਢੰਗ ਅਪਨਾਉਦੇ ਹਨ, ਤਦ ਬੱਚਾ ਠੱਗੀ ਮਾਰਨੀ ਸਿਖੇਗਾ।
24. ਜੇ ਘਰ ਵਿਚ ਜੰਕ ਫੂਡ ਖਾਧੇ ਜਾਂਦੇ ਹਨ ਤਦ ਬੱਚਾ ਮੋਟਾ ਬਣ ਸਕਦਾ ਹੈ।
25. ਜੇ ਬੱਚੇ ਨੂੰ ਨਿਰਭਰ ਬਣਾਉਣ ਦਾ ਯਤਨ ਨਹੀਂ ਕਰੋਗੇ ਤਦ ਬੱਚਾ ਮਿਹਨਤ ਨੂੰ ਪਹਿਲ
ਨਹੀਂ ਦੇਵੇਗਾ।