ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਰਾਜਨੀਤਕ ਦਲਾਂ ਵੱਲੋਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਆਰੋਪ ਲਗਾਏ ਜਾਣ ਤੇ ਨਵੀਆਂ ਵੋਟਿੰਗ ਮਸ਼ੀਨਾਂ ਖ੍ਰੀਦਣ ਦਾ ਫੈਂਸਲਾ ਕੀਤਾ ਹੈ। ਨਵੀਆਂ ਈਵੀਐਮ ਨਾਲ ਅਗਰ ਛੇੜਛਾੜ ਹੋਵੇਗੀ ਤਾਂ ਉਹ ਕੰਮ ਕਰਨਾ ਬੰਦ ਕਰ ਦੇਣਗੀਆਂ। ਇਹ ਨਵੀਆਂ ਮਸ਼ੀਨਾਂ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾ ਆ ਜਾਣਗੀਆਂ।
ਐਮ-3-ਟਾਈਪ ਦੀ ਨਵੀਂ ਇਲੈਕਟਰਾਨਿਕ ਵੋਟਿੰਗ ਮਸ਼ੀਨ ਨਵੀਂ ਤਕਨੀਕ ਨਾਲ ਲੈਸ ਹੋਵੇਗੀ। ਕਾਨੂੰਨ ਵਿਭਾਗ ਅਨੁਸਾਰ ਨਵੀਆਂ ਮਸ਼ੀਨਾਂ ਖ੍ਰੀਦਣ ਲਈ 1940 ਕਰੋੜ ਰੁਪੈ ਦੇ ਕਰੀਬ ਜਰੂਰਤ ਹੋਵੇਗੀ। ਟੈਕਸ ਅਤੇ ਢੋਆ-ਢੁਆਈ ਦਾ ਖਰਚ ਵੱਖਰਾ ਹੋਵੇਗਾ। ਚੋਣ ਕਮਿਸ਼ਨ ਨੇ 2006 ਵਿੱਚ ਖ੍ਰੀਦੀਆਂ ਗਈਆਂ 9,30,430 ਈਵੀਐਮ ਨੂੰ ਬਦਲਣ ਦਾ ਫੈਂਸਲਾ ਕੀਤਾ ਹੈ। ਇਹ ਪੁਰਾਣੀਆਂ ਮਸ਼ੀਨਾਂ ਸਿਰਫ਼ 15 ਸਾਲਾਂ ਤੱਕ ਹੀ ਸਨ। ਇਸ ਲਈ ਹੀ ਚੋਣ ਆਯੋਗ ਨਵੀਆਂ ਈਵੀਐਮ ਖ੍ਰੀਦਣ ਦੀ ਯੋਜਨਾ ਬਣਾ ਰਿਹਾ ਹੈ।