ਕਹਿੰਦੇ ਸਾਇੰਸ ਤਰਕੀ ਬਹੁਤ ਕਰ ਗਈ,
ਚੰਨ ਤੇ ਰਹਿਣ ਦੀਆਂ ਗੱਲਾਂ ਕਰਦੇ ਹਾਂ ।
ਰਹੀ ਨਾ ਲੋੜ ਡਰਨ ਦੀ ਬਹੁਤਾ ਰੱਬ ਕੋਲੋ,
ਕੁਦਰਤ ਨੂੰ ਵੀ ਹੁਣ ਮਖੌਲਾਂ ਕਰਦੇ ਹਾਂ।
ਇਹ ਗੱਲ ਵੀ ਕਦੋ ਕੋਈ ਦਸੇਗਾ,
ਅਸੀਂ ਕਿਨਾਂ ਮੌਤ ਨੂੰ ਨੇੜੇ ਘੱਲ ਲਿਆ ।
ਇਹ ਕੈਸਾ ਦੌਰ ਹੁਣ ਚੱਲ ਪਿਆ ….
ਪ੍ਰਮਾਣੂ ਤੇ ਜੈਵਿਕ ਹਥਿਆਰ ਬਣਾ ਲੈ ਆਪੇ,
ਬਣਾਈਆਂ ਮਿਜ਼ਾਇਲਾ ਲੈ ਕੇ ਜਾਣ ਲਈ ।
ਮਨੁੱਖ ਹੀ ਮਨੁੱਖ ਦਾ ਅਸਲੀ ਵੈਰੀ ਹੋਇਆ,
ਕੀ ਯਤਨ ਕਰੂ ਕੋਈ ਇਸਨੂੰ ਬਚਾਣ ਲਈ ।
ਦਸ ਕਿਵੇਂ ਕੋਈ ਰੋਕੂ ਭਲਾ ਫਿਰ,
ਜੋ ਖ਼ੁਦ ਹੀ ਸਿਵਿਆਂ ਨੂੰ ਚੱਲ ਪਿਆ …..
ਦਹਿਸ਼ਤਗਰਦਾ ਨੇ ਜੀਉਣਾ ਦੁੱਭਰ ਕੀਤਾ,
ਕੁੱਝ ਆਪਣੇ ਤੇ ਪਰਾਏ ਲੋਕਾਂ ਨੇ ।
ਭਲਾ ਗਰੀਬ ਬੰਦਾ ਹੁਣ ਹੋਰ ਕਿਥੇ ਜਾਵੇ,
ਇਥੇ ਖੂਨ ਚੂਸਦੀਆਂ ਜੋਕਾਂ ਨੇ ।
ਖੂਨ ਦੇ ਰਿਸ਼ਤੇ ਵੀ ਹੁਣ ਸਭ ਫਿਕੇ ਪੈ ਗਏ ਨੇ,
ਐਸਾ ਨਾਗਵਲ ਮਾਇਆ ਵੱਲ ਲਿਆ….
ਜੋ ਹਰ ਵੇਲੇ ਪੁੱਟੇ ਦੂਜਿਆਂ ਲਈ ਟੋਇਆ ਨੂੰ,
ਇਕ ਦਿਨ ਉਸ ਵਿਚ ਖ਼ੁਦ ਹੀ ਗਿਰਦਾ ਹੈ।
ਜੋ ਜੋ ਤੱਤ ਕੱਢਿਆ ਹੈ ਸਿਆਣਿਆਂ ਨੇ,
ਕਹਿੰਦੇ ਉਹ ਕਦੇ ਝੂੱਠ ਨਹੀਂ ਨਿਕਲਦਾ ਹੈ।
ਕਹੇ ਮਨਦੀਪ ਪੁੱਛ ਲੋ ਰਾਵਣ ਵਰਗਿਆਂ ਨੂੰ,
ਕਾਲ ਜਿਸ ਨੇ ਸੀ ਪਾਵੇ ਨਾਲ ਬੰਨ ਲਿਆ।
ਇਹ ਕੈਸਾ ਦੌਰ ਹੁਣ ਚੱਲ ਪਿਆ…