ਆਗਰਾ – ਬੀਜੇਪੀ ਦੀ ਯੂਥ ਇਕਾਈ ਭਾਰਤੀ ਜਨਤਾ ਜਵਾਨ ਮੋਰਚਾ() ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰ ਜੀ ਦਾ ਸਿਰ ਵੱਢਣ ਵਾਲੇ ਨੂੰ 11 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਲੀਗੜ੍ਹ ਵਿੱਚ ਬੀਜੇਵਾਈਐਮ ਦੇ ਸਾਬਕਾ ਮੰਡਲ ਪ੍ਰਧਾਨ ਯੋਗੇਸ਼ ਨੇ ਇਹ ਘੋਸ਼ਣਾ ਕੀਤੀ ਹੈ।
ਬੀਜੇਪੀ ਨੇਤਾ ਯੋਗੇਸ਼ ਨੇ ਇੱਕ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ, ‘ਪੱਛਮੀ ਬੰਗਾਲ ਦੇ ਸੂਰੀ ਵੀਰਭੂਮ ਜਿਲ੍ਹੇ ਵਿੱਚ ਹਨੂੰਮਾਨ ਜਿਅੰਤੀ ਦੇ ਮੌਕੇ ਤੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਕਾਰਣ ਰੈਲੀ ਤੇ ਲਾਠੀਚਾਰਜ ਕੀਤਾ ਗਿਆ। ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਣਾ ਦੁਰਭਾਗਿਆਪੂਰਣ ਹੈ। ਲਾਠੀਚਾਰਜ ਦਾ ਸਿ਼ਕਾਰ ਹੋਏ ਲੋਕ ਕਿਸੇ ਰਾਜਨੀਤਕ ਦਲ ਦੇ ਨਹੀਂ, ਬਲਿਕ ਸਾਧਾਰਣ ਸ਼ਰਧਾਲੂ ਸਨ।’
ਉਨ੍ਹਾਂ ਨੇ ਮੁੱਖਮੰਤਰੀ ਮਮਤਾ ਤੇ ਮੁਸਲਮਾਨ ਪੱਖੀ ਹੋਣ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਸੀਐਮ ਮਮਤਾ ਬੈਨਰਜੀ ਦੇ ਸਿਰ ਤੇ 11 ਲੱਖ ਦਾ ਇਨਾਮ ਐਲਾਨ ਕਰਨਾ ਨਰਾਜ਼ਗੀ ਜਾਹਿਰ ਕਰਨ ਦਾ ਢੰਗ ਹੈ।
ਵਰਨਣਯੋਗ ਹੈ ਕਿ ਵੀਰਭੂਮ ਵਿੱਚ ਸੂਰੀ ਪੁਲਿਸ ਨੇ ਵੀਰ ਹਨੂੰਮਾਨ ਜਿਅੰਤੀ ਦੇ ਆਯੋਜਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਰੈਲੀ ਜਾਂ ਬੈਠਕ ਆਯੋਜਿਤ ਕਰਨ ਦੀ ਪ੍ਰਵਾਨਗੀ ਨਹੀਂ ਸੀ ਦਿੱਤੀ। ਇਸ ਜਲੂਸ ਵਿੱਚ 5000 ਦੇ ਕਰੀਬ ਲੋਕ ਸ਼ਾਮਿਲ ਸਨ। ਇਸ ਜਲੂਸ ਵਿੱਚ ਕਈ ਬਾਈਕ ਸਵਾਰ ਹੱਥਾਂ ਵਿੱਚ ਭਗਵੇਂ ਝੰਡੇ ਲੈ ਕੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾ ਰਹੇ ਸਨ।