ਪਿਯੋਂਗਯਾਂਗ – ਉਤਰ ਕੋਰੀਆ ਨੇ ਕਿਹਾ ਕਿ ਉਹ ਆਪਣਾ ਮਿਸਾਈਲ ਟੈਸਟ ਦਾ ਪ੍ਰੋਗਰਾਮ ਲਗਾਤਾਰ ਜਾਰੀ ਰੱਖੇਗਾ। ਉਤਰ ਕੋਰੀਆ ਦੇ ਇੱਕ ਉਚ ਅਧਿਕਾਰੀ ਨੇ ਅਮਰੀਕਾ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਹ ਕੋਰੀਆ ਨੂੰ ਦੁਨੀਆਂ ਦੀ ਸੱਭ ਤੋਂ ਸੰਵੇਦਨਸ਼ੀਲ ਜਗ੍ਹਾ ਬਣਾ ਰਿਹਾ ਹੈ ਅਤੇ ਅਜਿਹੀ ਖਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਕਦੇ ਵੀ ਪ੍ਰਮਾਣੂੰ ਯੁੱਧ ਛਿੜ ਸਕਦਾ ਹੈ।
ਉਤਰ ਕੋਰੀਆ ਦੇ ਉਪ ਵਿਦੇਸ਼ ਮੰਤਰੀ ਹਾਂਗ ਸੋਂਗ ਯਾਲ ਨੇ ਕਿਹਾ ਕਿ ਅਸੀਂ ਹਫ਼ਤਾਵਾਰ, ਮਾਸਿਕ ਅਤੇ ਸਾਲਾਨਾ ਆਧਾਰ ਤੇ ਆਪਣਾ ਮਿਸਾਈਲ ਟੈਸਟ ਦਾ ਪ੍ਰੋਗਰਾਮ ਜਾਰੀ ਰੱਖਾਂਗੇ। ਉਨ੍ਹਾਂ ਨੇ ਕਿਹਾ ਕਿ ਜੇ ਅਮਰੀਕਾ ਨੇ ਸੈਨਿਕ ਕਾਰਵਾਈ ਕੀਤੀ ਤਾਂ ਉਸ ਨੂੰ ਵੀ ਯੁੱਧ ਦੇ ਨਤੀਜੇ ਭੁਗਤਣੇ ਪੈਣਗੇ। ਇਸ ਤੋਂ ਪਹਿਲਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਪੈਂਸ ਨੇ ਉਤਰੀ ਕੋਰੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਅਮਰੀਕਾ ਦਾ ਹੁਣ ਕੋਰੀਆ ਦੇ ਨਾਲ ਧੀਰਜ ਰੱਖਣ ਦਾ ਯੁਗ ਸਮਾਪਤ ਹੋ ਗਿਆ ਹੈ। ਅਮਰੀਕਾ ਅਤੇ ਉਤਰ ਕੋਰੀਆ ਦਰਮਿਆਨ ਤਣਾਅ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।