ਨਵੀਂ ਦਿੱਲੀ – ਸਾਬਕਾ ਵਿੱਤਮੰਤਰੀ ਅਤੇ ਕਾਂਗਰਸ ਦੇ ਪ੍ਰਸਿੱਧ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਸਰਕਾਰ ਮੇਰੀ ਆਵਾਜ਼ ਨਹੀਂ ਦਬਾ ਸਕਦੀ ਅਤੇ ਨਾ ਹੀ ਉਹ ਮੇਰੀ ਲਿਖਣ ਦੀ ਸ਼ਕਤੀ ਨੂੰ ਰੋਕ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਈਡੀ ਉਨ੍ਹਾਂ ਦੇ ਬੇਟੇ ਕਾਰਤੀ ਦੇ ਖਿਲਾਫ਼ ਆਧਾਰਹੀਣ ਅਤੇ ਬੇਤੁਕੇ ਆਰੋਪ ਲਗਾ ਰਿਹਾ ਹੈ। ਈਡੀ ਨੂੰ ਸਮੇਂ-ਸਮੇਂ ਤੇ ਵਾਰ-ਵਾਰ ਅਜਿਹੇ ਆਰੋਪ ਲਗਾਉਣ ਦੀ ਆਦਤ ਹੈ।
ਚਿਦੰਬਰਮ ਨੇ ਕਿਹਾ ਕਿ ਈਡੀ ਦੁਆਰਾ ਸੋਮਵਾਰ ਨੂੰ ਪ੍ਰੈਸ ਦੁਆਰਾ ਜਾਰੀ ਕੀਤਾ ਗਿਆ ਇਸ਼ਤਿਹਾਰ ਇਸ ਦਾ ਇੱਕ ਹੋਰ ੳਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੈਸ ਵਿੱਚ ਦਿੱਤੇ ਗਏ ਇਸ਼ਤਿਹਾਰ ਵਿੱਚ ਲਗਾਏ ਗਏ ਆਰੋਪ ਆਧਾਰਹੀਣ, ਬੇਤੁਕੇ ਅਤੇ ਪੂਰੀ ਤਰ੍ਹਾਂ ਨਾਲ ਗੱਲਤ ਹਨ। ਦੂਸਰੇ ਪਾਸੇ ਈਡੀ ਦਾ ਕਹਿਣਾ ਹੈ ਕਿ ਵਾਸਨ ਹੈਲਥ ਕੇਅਰ ਪਰਾਈਵੇਟ ਲਿਮਟਿਡ ਅਤੇ ਕੰਪਨੀ ਦੇ ਪ੍ਰਮੋਟਰ ਕਾਰਤੀ ਪੀ. ਚਿਦੰਬਰਮ ਨੂੰ ਫੇਮਾ ਉਲੰਘਣ ਨਾਲ ਜੁੜੇ ਮਾਮਲੇ ਵਿੱਚ ਕਾਰਣ ਦਸੋ ਨੋਟਿਸ ਜਾਰੀ ਕੀਤਾ ਗਿਆ ਸੀ।
ਦੂਸਰੀ ਤਰਫ਼ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਕੋਈ ਨੋਟਿਸ ਜਾਰੀ ਨਹੀਂ ਹੋਇਆ ਹੈ। ਉਨ੍ਹਾਂ ਅਨੁਸਾਰ ਜੇ ਨੋਟਿਸ ਮਿਲਿਆ ਹੁੰਦਾ ਤਾਂ ਉਸਦਾ ਉਚਿਤ ਜਵਾਬ ਦਿੱਤਾ ਜਾਂਦਾ।