ਲੀਅਰ, (ਰੁਪਿੰਦਰ ਢਿੱਲੋ ਮੋਗਾ) – ਪੰਥ ਰਤਨ ਭਾਈ ਜਸਬੀਰ ਸਿੰਘ ਜੀ ਖਾਲਸਾ (ਖੰਨੇ ਵਾਲਿਆਂ) ਦਾ ਸੁਪਨਾ ਸੀ ਕਿ ਸਿੱਖੀ ਨਾਲ ਓਤਪੋਤ ਵਿਦਿਆਰਥੀ ਜਿੱਥੇ ਗੁਰਦੁਆਰਿਆਂ ਵਿੱਚ ਕਥਾਵਾਚਕ, ਕੀਰਤਨੀਏ ਅਤੇ ਗੁਰੂ ਘਰ ਦੇ ਵਜ਼ੀਰ ਬਣਨ, ਉਥੇ ਉੱਚ ਵਿਦਿੱਆ ਪ੍ਰਾਪਤ ਕਰਕੇ ਆਈ ਏ ਐਸ, ਆਈ ਪੀ ਐਸ ਆਦਿ ਅਫਸਰ ਬਣਨ, ਜਦ ਅ੍ਰਮਿੰਤਧਾਰੀ ਨੌਜਵਾਨ ਕਿਸੇ ਅਹੁਦੇ ਤੇ ਬੈਠਾ ਹੋਵੇਗਾ ਗੁਰਸਿੱਖੀ ਦਾ ਪ੍ਰਚਾਰ ਸਹਿਜੇ ਹੀ ਹੋ ਜਾਵੇਗਾ।
ਭਾਈ ਸਾਹਿਬ ਵੱਲੋਂ ਐਜੂਕੇਟ ਪੰਜਾਬ ਪ੍ਰਾਜੈਕਟ ਰਾਹੀ ਗੁਰੂ ਨਾਨਕ ਮਲਟੀਵਰਸਿਟੀ(ਲੁਧਿਆਣਾ) ਦੀ ਸਥਾਪਨਾ ਕਰ ਇਹ ਉਪਰਾਲਾ ਜਾਰੀ ਹੈ ਅਤੇ ਭਾਈ ਜਸਵਿੰਦਰ ਸਿੰਘ (ਯੂ ਕੇ) ਭਾਈ ਸਾਹਿਬ ਦੇ ਇਸ ਸੁਪਨੇ ਨੂੰ ਅੱਗੇ ਤੋਰ ਰਹੇ ਹਨ। ਅੱਜ ਬਹੁਤ ਉਹ ਵਿਦਿਆਰਥੀ ਜਿਹਨਾਂ ਦੇ ਸਿਰਾਂ ਤੋਂ ਮਾਪਿਆਂ ਦਾ ਆਸਰਾ ਉੱਠ ਚੁੱਕਾ ਸੀ ਜਾ ਆਰਿਥਕ ਕਾਰਨਾਂ ਕਾਰਨ ਪੜਾਈ ਜਾਰੀ ਰੱਖਣ ਤੋਂ ਅੱਸਮਰਥ ਸਨ ਆਦਿ ਗੁਰਮਤਿ ਵਿਦਿੱਆ ਤੋਂ ਇਲਾਵਾ ਆਪਣੀ ਆਮ ਉੱਚ ਵਿਦਿੱਆ ਪ੍ਰਾਪਤ ਕਰਕੇ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਹਨ। ਇਸੇ ਹੀ ਯੂਨੀਵਰਸਿਟੀ ਦੇ ਗੁਰਮਤਿ ਵਿੱਦਿਆ ਪ੍ਰਾਪਤ ਅਤੇ ਕੀਰਤਨ ਚ ਨਿਪੁੰਨ ਬੀਬੀ ਮਨਦੀਪ ਕੌਰ, ਬੀਬੀ ਰਮਨਦੀਪ ਕੌਰ ਤੇ ਪੂਜਾ ਕੌਰ ਪਿੱਛਲੇ ਕੁੱਝ ਹਫਤਿਆਂ ਤੋਂ ਨਾਰਵੇ ਦੇ ਲੀਅਰ ਗੁਰੂ ਘਰ ਵਿਖੇ ਰੱਬੀ ਬਾਣੀ ਦਾ ਅ੍ਰਮਿੰਤ ਰਸ ਬਿਖੇਰ ਅਤੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰ ਰਹੇ ਹਨ। ਇੱਥੇ ਜੰਮੇ ਪੱਲੇ ਸਿੱਖ ਬੱਚੇ ਬੱਚੀਆਂ ਹਫਤਾਵਾਰੀ ਦੀਵਾਨਾ ਤੋਂ ਬਾਅਦ ਉਤਸ਼ਾਹ ਨਾਲ ਇਹਨਾਂ ਬੀਬੀਆਂ ਅਤੇ ਵੀਰਾਂ ਨਾਲ ਸਿੱਖ ਇਤਿਹਾਸ ਸਾਂਝਾ ਕਰਦੇ ਨਜ਼ਰ ਆਉਂਦੇ ਹਨ। ਆਉ ਗੁਰਸਿੱਖੋ ਅਸੀ ਵੀ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦੁਆਰਾ ਚਲਾਏ ਇਸ ਮਿਸ਼ਨ ਚ ਆਪਣਾ ਦਸਵੰਧ ਪਾ ਲੋੜਵੰਦ ਸਿੱਖ ਬੱਚਿਆਂ ਨੂੰ ਗੁਰਮਤਿ ਸਿੱਖਿਆ ਅਤੇ ਆਮ ਵਿੱਦਿਅਕ ਮਿਆਰ ਦੇ ਸਿੱਖਰ ਤੇ ਲੈ ਜਾਣ ਦੀ ਕੋਸ਼ਿਸ ਕਰੀਏ।