ਨਵੀਂ ਦਿੱਲੀ – ਬੀਜੇਪੀ ਦੇ ਬੰਗਾਲ ਦੇ ਰਾਜ ਪ੍ਰਧਾਨ ਦਲੀਪ ਘੋਸ਼ ਨੇ ਕਿਹਾ ਕਿ ਗੁਜਰਾਤ ਤੋਂ ਗੁਵਾਹਾਟੀ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ‘ ਭਾਰਤ ਮਾਤਾ ਦੀ ਜੈ’ ਅਤੇ ਜੈ ਸ੍ਰੀ ਰਾਮ’ ਸੱਭ ਲੋਕਾਂ ਨੂੰ ਬੋਲਣਾ ਹੋਵੇਗਾ ਅਤੇ ਜੋ ਵੀ ਕੋਈ ਇਸ ਦਾ ਵਿਰੋਧ ਕਰੇਗਾ ਤਾਂ ਉਹ ਇਤਿਹਾਸ ਬਣ ਜਾਵੇਗਾ।
ਬੀਜੇਪੀ ਨੇਤਾ ਦਲੀਪ ਘੋਸ਼ ਨੇ ਨਾਰਥ ਪਰਗਨਾ ਜਿਲ੍ਹੇ ਵਿੱਚ ਆਯੋਜਿਤ ਇੱਕ ਰੈਲੀ ਨੂੰ ਸੰਬੋਧਤ ਕਰਦੇ ਹੋਏ ਇਹ ਸ਼ਬਦ ਕਹੇ, ‘Gujarat to Guwahati,Kashmir to Kanyakumari,ppl must say ‘Bharat Mata ki Jai’ & ‘Jai Sri Ram’.Whoever opposes will be history:Dilip Ghosh,BJP .
ਇਸ ਤੋਂ ਪਹਿਲਾਂ ਵੀ ਘੋਸ਼ ਇਤਰਾਜ਼ਯੋਗ ਬਿਆਨ ਦੇ ਚੁੱਕੇ ਹਨ। ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰ ਜੀ ਨੇ ਜਦੋਂ ਦਿੱਲੀ ਵਿੱਚ ਨੋਟਬੰਦੀ ਦੇ ਵਿਰੋਧ ਵਿੱਚ ਧਰਨਾ ਦਿੱਤਾ ਸੀ ਤਾਂ ਉਸ ਸਮੇਂ ਵੀ ਇਸ ਬੀਜੇਪੀ ਨੇਤਾ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਤਾਂ ਮਮਤਾ ਨੂੰ ਵਾਲਾਂ ਤੋਂ ਫੜ ਕੇ ਘੜੀਸ ਕੇ ਲਿਆ ਸਕਦੇ ਸੀ, ਪਰ ਅਸਾਂ ਅਜਿਹਾ ਨਹੀਂ ਕੀਤਾ। ਕੋਲਕਾਤਾ ਦੀ ਟੀਪੂ ਸੁਲਤਾਨ ਮਸਜਿਦ ਦੇ ਇਮਾਮ ਨੇ ਮਮਤਾ ਬੈਨਰਜੀ ਦੇ ਖਿਲਾਫ਼ ਭੱਦੀ ਭਾਸ਼ਾ ਦਾ ਇਸਤੇਮਾਲ ਕਰਨ ਕਰਕੇ ਦਲੀਪ ਘੋਸ਼ ਦੇ ਵਿਰੁੱਧ ਫਤਵਾ ਵੀ ਜਾਰੀ ਕੀਤਾ ਸੀ।