ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਅੈਮਰਜੈਂਸੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ਼ਹਿਰ ਵਾਸੀਆਂ ਦੀ ਮੈਡੀਕਲ ਕਾਲਿਜ਼ ਦੀ ਕਾਫੀ ਦੇਰ ਤੋਂ ਲਟਕਦੀ ਆ ਰਹੀ ਮੰਗ ਨੂੰ ਸ਼ਹਿਰ ਵਿਚ ਸਥਾਪਤ ਕਰਨ ਲਈ ਪੰਜ਼ਾਬ ਸਰਕਾਰ ਸਰਕਾਰ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਵਿਚ ਮੈਡੀਕਲ ਕਾਲਜ਼ ਦੇ ਵਿਦਿਆਰਥੀਆਂ ਲਈ 100 ਸੀਟਾਂ ਅਤੇ ਮਰੀਜ਼ਾਂ ਲਈ 200 ਬੈਡ ਦਾ ਹਸਪਤਾਲ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਸ਼ਹਿਰ ਵਾਸੀਆਂ ਲਈ ਇਕ ਬਹੁਤ ਹੀ ਖੁਸ਼ੀ ਦੀ ਖਬਰ ਹੈ ਅਤੇ ਇਸ ਫੈਡਰੇਸ਼ਨ ਵਲੋਂ ਪੰਜ਼ਾਬ ਸਰਕਾਰ ਅਤੇ ਹਲਕਾ ਵਧਾਇਕ ਸ: ਬਲਬੀਰ ਸਿੰਘ ਸਿਧੂ ਜੋ ਲਗਾਤਾਰ ਤੀਸਰੀ ਵਾਰ ਇਸ ਹਲਕੇ ਤੋਂ ਚੁਣੇ ਗਏ ਹਨ ਜਿਨਾਂ ਦੀ ਮੇਹਨਤ ਸਦਕਾ ਸ਼ਹਿਰ ਦੇ ਨੌਜ਼ਵਾਨਾਂ ਦੇ ਭਵਿੱਖ ਲਈ ਇਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ। ਇਸ ਲਈ ਪੰਜ਼ਾਬ ਸਰਕਾਰ ਦਾ ਇਸ ਸ਼ਲਾਘਾਯੋਗ ਫੈਸਲੇ ਦਾ ਬਹੁਤ ਸਵਾਗਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਸਰਕਾਰ ਨੂੰ ਬਹੁੱਤ ਬਹੁੱਤ ਮੁਬਾਰਕ ਦਿੱਤੀ ਜਾਂਦੀ ਹੈ।
ਇਸ ਸ਼ਹਿਰ ਦਾ ਜੋ ਹੁਣ ਤੱਕ 127 ਸੈਕਟਰ ਤੱਕ ਵਿਸਤਾਰ ਹੋ ਚੁੱਕਾ ਹੈ ਅਤੇ ਅਬਾਦੀ ਵੀ 3 ਲੱਖ ਤੋਂ ਉੱਪਰ ਵੱਧ ਚੁੱਕੀ ਹੈ ਲਈ ਹੋਰ ਬੱਚਿਆਂ ਲਈ ਬੇਸ਼ੱਕ ਸਰਕਾਰੀ ਕਾਲਜ਼ ਅਤੇ ਵੱਖ ਵੱਖ ਕੋਰਸਾਂ ਬਾਰੇ ਇੰਜ਼ਨੀਰਿੰਗ ਕਾਲਜ਼ ਦੀ ਵੀ ਕਾਫੀ ਘਾਟ ਮਹਿਸੂਸ ਹੋ ਰਹੀ ਹੈ ਕਿਉਂਕਿ ਬਾਹਰ ਜੋ ਪ੍ਰਾਈਵੇਟ ਕਾਲਜ਼ ਖੁੱਲੇ ਹੋਏ ਹਨ ਉਨਾਂ ਵਿਚ ਬੱਚਿਆਂ ਨੂੰ ਕਾਫੀ ਵਿੱਤੀ ਬੋਝ ਝਲਨਾ ਪੈ ਰਿਹਾ ਹੈ ਜੋ ਕਿ ਸਧਾਰਨ ਪ੍ਰਵਾਰਾਂ ਦੀ ਹੈਸੀਅਤ ਤੋਂ ਬਾਹਰ ਹੈ। ਇਸ ਲਈ ਪੰਜ਼ਾਬ ਸਰਕਾਰ ਅਤੇ ਹਲਕਾ ਵਧਾਇਕ ਜੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਸ਼ਹਿਰ ਇਸ ਵੇਲੇ ਦੁਨਿਆਂ ਦੇ ਨਕਸ਼ੇ ਉੱਪਰ ਪੂਰੀ ਤਰਾਂ ਉਭਰ ਕੇ ਆ ਚੁੱਕਾ ਹੈ ਸ਼ਹਿਰ ਵਿਚ ਨੌਜ਼ਵਾਨ ਬੱਚਿਆਂ ਦੇ ਭਵਿੱਖ ਨੂੰ ਮੁੱਖ ਰਖਦੇ ਹੋਏ ਇਨਾਂ ਕਾਲਜ਼ਾਂ ਨੂੰ ਐਸ.ਏ.ਐਸ ਨਗਰ ਵਿਚ ਸਥਾਪਤ ਕਰਨ ਦੀ ਵੀ ਜਲਦੀ ਤੋਂ ਜਲਦੀ ਪ੍ਰਵਾਨਗੀ ਦਿੱਤੀ ਜਾਵੇ। ਸ਼ਹਿਰ ਵਿਚ ਪਾਣੀ ਦੀ ਘਾਟ ਅਤੇ ਵੱਧਦੀ ਅਬਾਦੀ ਦੀ ਲੋੜ ਨੂੰ ਮੁੱਖ ਰਖਦੇ ਹੋਏ ਜੋ ਕਜ਼ੌਲੀ ਤੋਂ 5ਵੀ ਅਤੇ 6ਵੀ ਪਾਈਪ ਲਾਈਨ ਦਾ ਕੰਮ 2012 ਤੋਂ ਚਲ ਰਿਹਾ ਹੈ ਨੂੰ ਜਲਦੀ ਤੋਂ ਜਲਦੀ ਮਕੰਮਲ ਕਰਵਾਉਣ ਲਈ ਸਬੰਧਤ ਗਮਾਡਾ ਵਿਭਾਗ ਨੂੰ ਲੋੜੀਂਦੀ ਕਾਰਵਾਈ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਲੈਫ. ਕਰਨਲ ਐਸ.ਐਸ. ਸੋਹੀ, ਸ: ਅਲਬੇਲ ਸਿੰਘ ਸ਼ਿਆਂਨ, ਸ਼੍ਰੀ ਐਮ.ਐਮ ਚੋਪੜਾ, ਸ਼੍ਰੀ ਸੁਵਿੰਦਰ ਸਿੰਘ ਖੋਖਰ, ਐਮ.ਐਸ. ਭੱਲਾ, ਜੈ ਸਿੰਘ ਸੈਂਹਬੀ, ਸੁਰਜੀਤ ਸਿੰਘ ਗਰੇਵਾਲ, ਜਸਵੰਤ ਸਿੰਘ ਸੋਹਲ, ਪ੍ਰਵੀਨ ਕੁਮਾਰ ਕਪੂਰ, ਜਗਜੀਤ ਸਿੰਘ ਅਰੋੜਾ ਅਤੇ ਮੈਂਬਰ ਹਾਜ਼ਰ ਸਨ।