ਪੈਰਿਸ, (ਸੁਖਵੀਰ ਸਿੰਘ ਸੰਧੂ) – ਇੱਥੇ ਦੇ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਗਾਰ ਦੀ ਨੌਰਥ ਉਪਰ ਇੱਕ ਅਣਪਛਾਤੇ ਵਿਦੇਸ਼ੀ ਮੂਲ ਦੇ ਆਦਮੀ ਦੀ ਮੌਤ ਹੋ ਗਈ। ਇਹ ਘਟਨਾ ਕੱਲ ਸਵੇਰੇ ਪੰਜ ਵਜੇ ਵਾਪਰੀ, ਜਦੋਂ ਉਹ ਗੈਰ ਕਨੂੰਨੀ ਢੰਗ ਨਾਲ ਲੰਡਨ ਜਾਣ ਵਾਲੀ ਐਰੋਸਟਾਰ ਟਰੇਨ ਦੀ ਛੱਤ ਉਪਰ ਚੜ੍ਹ ਗਿਆ। ਉਪਰ ਦੀ ਲੰਘ ਰਹੀਆਂ ਬਿਜਲੀ ਦੀਆਂ ਹਾਈ ਵੋਲਟ ਤਾਰਾਂ ਨਾਲ ਛੁਹ ਜਾਣ ਕਾਰਨ ਥਾਂ ਤੇ ਹੀ ਮੌਤ ਹੋ ਗਈ। ਇੱਥੇ ਇਹ ਵੀ ਜਿਕਰ ਯੋਗ ਹੈ ਕਿ ਇਸ ਸਟੇਸ਼ਨ ਤੋਂ ਸਿੱਧੀਆਂ ਟਰੇਨਾਂ ਲੰਡਨ ਲਈ ਚਲਦੀਆਂ ਹਨ। ਇਮੀਗ੍ਰੇਸ਼ਨ ਵੀ ਇਥੇ ਹੀ ਪਾਸ ਕੀਤੀ ਜਾਂਦੀ ਹੈ। ਇਥੋਂ ਚੱਲ ਕੇ ਟਰੇਨ ਸਮੁੰਦਰ ਵਿੱਚਲੇ ਟਨਲ ਵਿੱਚ ਦੀ ਹੁੰਦੀ ਹੋਈ ਲੰਡਨ ਜਾ ਉਤਾਰਦੀ ਹੈ।ਇਹ ਸਟੇਸ਼ਨ ਇੰਗਲੈਂਡ ਨੂੰ ਜਾਣ ਲਈ ਇੱਕ ਬਾਰਡਰ ਦੀ ਤਰ੍ਹਾਂ ਹੈ। ਗੈਰ ਕਨੂੰਨੀ ਢੰਗ ਨਾਲ ਜਾਣ ਵਾਲੇ ਲੋਕਾਂ ਨੂੰ ਠੱਲ ਪਾਉਣ ਲਈ ਭਾਵੇਂ ਸਟੇਸ਼ਨ ਦੇ ਆਲੇ ਦੁਆਲੇ ਕੈਮਰੇ, ਅਲਾਰਮ ਤੇ ਉਚੀਆਂ ਲੰਬੀਆਂ ਗਰਿਲਾਂ ਵੀ ਫਿੱਟ ਕੀਤੀਆਂ ਹੋਈਆਂ ਹਨ। ਪਰ ਫਿਰ ਵੀ ਜਾਣ ਵਾਲੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜਿੰਦਗੀ ਨੂੰ ਜੋਖਮ ਵਿੱਚ ਸੁੱਟ ਦਿੰਦੇ ਹਨ। ਹਾਲੇ ਕੁਝ ਦਿੱਨ ਪਹਿਲਾਂ ਹੀ ਅਲਾਰਮ ਵੱਜ ਜਾਣ ਕਾਰਨ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ।ਜਿਹੜੇ ਚੋਰੀ ਛੁਪੇ ਅੰਦਰ ਜਾਣ ਦੀ ਤਾਂਘ ਵਿੱਚ ਸਨ।
ਗੈਰ ਕਨੂੰਨੀ ਢੰਗ ਨਾਲ ਲੰਡਨ ਜਾਣ ਵਾਲੀ ਟਰੇਨ ਦੀ ਛੱਤ ‘ਤ ਚੜ੍ਹੇ ਆਦਮੀ ਦੀ ਬਿਜਲੀ ਦੀਆ ਤਾਰਾਂ ਨਾਲ ਛੂਹਣ ਤੇ ਹੋਈ ਮੌਤ
This entry was posted in ਅੰਤਰਰਾਸ਼ਟਰੀ.